Monday, February 28, 2022

ਸੋਹਿਲਾ ਸਾਹਿਬ । Sohila Sahib...

ਦਾਸ ਦੀ ਨਵੀਂ ਲਿਖੀ ਪੁਸਤਕ 'ਸਿੱਖ ਰਹਿਤ ਮਰਯਾਦਾ ਪ੍ਰਮਾਣਾਂ ਸਹਿਤ' ਵਿੱਚੋਂ:

ਸੋਹਿਲਾ ਸਾਹਿਬ:- ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਸ਼ਬਦ ‘ਸੋਹਿਲਾ’ ਦੇ ਸਿਰਲੇਖ ਹੇਠ ਨਿਤਨੇਮ ਦੀ ਬਾਣੀ ਵਜੋਂ ਲਿਖੇ ਹੋਏ ਹਨ, ਜੋ ਕਿ ਪ੍ਰਚਲਤ ਸਰੂਪ ਦੇ ਅੰਗ ੧੨ ਤੋਂ ੧੩ ਦੇ ਉੱਪਰ ਦਰਜ਼ ਹੈ। ਤਿੰਨ ਸ਼ਬਦ ‘ਗਉੜੀ’ ਰਾਗ ਵਿੱਚੋਂ ਹਨ, ਇੱਕ ਸ਼ਬਦ ‘ਆਸਾ’ ਰਾਗ ਵਿੱਚੋਂ ਹੈ, ਅਤੇ ਇੱਕ ਸ਼ਬਦ ‘ਧਨਾਸਰੀ’ ਰਾਗ ਵਿੱਚੋਂ ਹੈ। ਸੋਹਿਲਾ ਸਾਹਿਬ, ਜਿਸ ਨੂੰ ‘ਕੀਰਤਨ ਸੋਹਿਲਾ’ ਕਰਕੇ ਵੀ ਜਾਣਿਆ ਜਾਂਦਾ ਹੈ, ਨੂੰ ਸੌਣ ਵੇਲੇ ਪੜ੍ਹਨ ਦਾ ਵਿਧਾਨ ਹੈ।

ਛਪਾਈ ਵਾਲੇ ਸਰੂਪਾਂ ਅਤੇ ਹੱਥ ਲਿਖਤ ਬੀੜਾਂ ਵਿੱਚ ਸੋਹਿਲ ਸਾਹਿਬ ਦੇ ਲਿਖੇ ਹੋਏ ਮੰਗਲ ਅਤੇ ਸਿਰਲੇਖ (title) ਦਾ ਮਤ-ਭੇਦ ਹੈ। ਸ਼੍ਰੋਮਣੀ ਕਮੇਟੀ ਦੇ ਛਪਾਏ ਪਾਵਨ ਸਰੂਪਾਂ, ਸੈਂਚੀਆਂ ਅਤੇ ਗੁੱਟਕਿਆਂ ਵਿੱਚ ‘ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧’ ਦਾ ਸਿਰਲੇਖ ਹੈ ਅਤੇ ਫਿਰ ‘ੴਸਤਿਗੁਰਪ੍ਰਸਾਦਿ’ ਦਾ ਮੰਗਲ ਲਿਖਿਆ ਹੈ। ਪਰ ਹੱਥ ਲਿਖਤ ਬੀੜਾਂ, ਖ਼ਾਸ ਕਰਕੇ ਮੁੱਢਲੀਆਂ ਬੀੜਾਂ ਵਿੱਚ ਪਹਿਲਾਂ ‘ੴਸਤਿਗੁਰਪ੍ਰਸਾਦਿ’ ਦਾ ਮੰਗਲ ਲਿਖਿਆ ਹੈ ਅਤੇ ਫਿਰ ਸਿਰਲੇਖ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਕਿ 1- ਰਾਗ ਦਾ ਨਾਮ (ਰਾਗੁ ਗਉੜੀ ਦੀਪਕੀ), 2- ਮਹਲਾ ਨੂੰ (ਮਹਲਾ ੧) ਅਤੇ 3- ਬਾਣੀ ਦਾ ਨਾਮ (ਸੋਹਿਲਾ)।


ਸੰਨ 1640 ਈ. ਦੀ ਭਾਈ ਬਿਧੀ ਚੰਦ ਜੀ ਵਾਲੀ ਹੱਥ ਲਿੱਖਤ ਬੀੜ ।

 
ਸੰਨ 1695 ਈ. ਦੀ ਪਾਵਨ ਬੀੜ ਜੋ ਕਿ ਬਾਬਾ ਰਾਮ ਰਾਇ ਜੀ ਨੂੰ ਦਿੱਲੀ ਜਾਣ ਵੇਲੇ ਸਤਵੇਂ ਪਾਤਿਸ਼ਾਹ ਜੀ ਵਲੋਂ ਦਿੱਤੀ ਗਈ ਆਦਿ ਬੀੜ ਦਾ ਉਤਾਰਾ ਹੈ। (ਹਵਾਲਾ: Punjab Digital Library)
 

ਸਿੱਖ ਰੈਫਰੇਂਸ ਲਾੲਬ੍ਰੀ ਮੁਤਾਬਕ ਇਹ ਸਰੂਪ ਕਰਤਾਰਪੁਰ ਸਾਹਿਬ ਵਾਲੀ ਬੀੜ ਦਾ ਹੂ-ਬਹੂ ਉਤਾਰਾ ਹੈ, ਜੋ ਕਿ 1742 ਈ. ਵਿੱਚ ਲਿਖੀਆ ਗਇਆ ਸੀ।


ਪ੍ਰਾਚੀਨ ਹੱਥ ਲਿਖਤ ਸਰੂਪ ਵਿੱਚ ਸੋਹਿਲਾ ਸਾਹਿਬ ਦਾ ਪਾਠ।


ਸੰਨ 1746 ਈ. ਦੀ ਹੱਥ ਲਿਖਤ ਪਾਵਨ ਬੀੜ। (ਹਵਾਲਾ: ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ)


ਸੰਨ 1766 ਈ. ਦੀ ਹੱਥ ਲਿਖਤ ਪੰਜ ਗ੍ਰੰਥੀ ਪੋਥੀ।

No comments: