ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ।।
O Eternal True Guru (of the past) (satguroo)! Eternal True Guru (of the present) (satguroo)! Eternal True Guru (of the future) (satgur)! (i.e., You are beyond birth and death!) You Yourself are the embodiment of the the Master of the Universe Himself (gobind jeeo).
ਪਦ ਅਰਥ:- ਸਤਿਗੁਰੂ =
ਸਦੀਵੀ ਸਥਿਰ ਰਹਿਣ ਵਾਲਾ ਗੁਰੂ। ਸਤਿਗੁਰੂ ਸਤਿਗੁਰੂ ਸਤਿਗੁਰੁ = ਤਿੰਨ ਕਾਲ (ਭੂਤ, ਭਿਵੱਖ, ਭਵਾਨ) ਦੇ ਸਤਿਗੁਰੂ! ਗੁਬਿੰਦ ਜੀਉ = ਪਾਲਕ ਅਤੇ ਰੱਖਿਅਕ ਹੀ ਬਖ਼ਸ਼ਿਸ਼ ਕਰਨ ਵਾਲਾ ਵਾਹਿਗੁਰੂ ਦਾ ਰੂਪ ਹੈ।
ਅਰਥ:- ਹੇ ਸ੍ਰੀ ਸਤਿਗੁਰੂ! ਸਦੀਵੀ ਸਥਿਰ ਰਹਿਣ ਵਾਲਾ ਗੁਰੂ! ਆਪ ਜੀ ਤਿੰਨ ਕਾਲ ਦਾ ਸਤਿਗੁਰੂ ਹੈ (ਭਾਵ ਨਾ ਹੀ ਤੂੰ ਜੰਮਦਾ ਨਾ ਮਰਦਾ) ਅਤੇ ਗੋਬਿੰਦ (ਭਾਵ ਅਕਾਲ ਪੁਰਖ) ਦਾ ਹੀ ਰੂਪ ਹੈ!।
ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨੑ ਕੁਅਰ
ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥
Krishan (kaan), at the age of five (kuar) began talking as a child and claimed that he was the one who deceived (chhalan) king Bal (bal'eh) (as Vishnu in the form of a dwarf), and rewarding (phallan) his devotees (bhagat) he destroyed (malan) the powerful (sabhal) king Kans (who was his opponent) and to keep the world sin-free (nik-kalank) he beat (bajee) the drum (ddank) to have forces (dal) attack (charrhoo) etc., and used words like 'Pure'/'Righteous' (ravind) for himself.
ਪਦ ਅਰਥ:- ਬਲਿਹਿ ਛਲਨ = ਬਲਿ ਨੂੰ ਛਲਣ ਵਾਲਾ।
ਸਬਲ ਮਲਨ = ਜ਼ੋਰਾਵਰਾਂ ਨੂੰ ਦਲਮਲ ਕਰਕੇ। ਭਗ੍ਤਿ ਫਲਨ = ਆਪਣੇ ਭਗਤਾਂ ਨੂੰ ਫਲ ਦੇਣ
ਵਾਲਾ। ਕਾਨੑ = ਕ੍ਰਿਸ਼ਨ। ਕੁਅਰ = ਸੰ: ਪੰਜ ਸਾਲ ਦੀ ਉਮਰ ਤੀਕ ਦਾ ਬੱਚਾ (ਮ:
ਕੋਸ਼)। ਨਿਹਕਲੰਕ = ਪਾਪਾਂ ਰਹਿਤ। ਬਜੀ ਡੰਕ = ਡੰਕਾ ਵਜਾ ਕੇ, ਡੰਕੇ ਦੀ ਚੋਟ
`ਤੇ। ਚੜ੍ਹੁ ਦਲ = ਦਲ ਸਮੇਤ ਚੜ੍ਹਾਈ ਕਰਨੀ।
ਅਰਥ:- ਕ੍ਰਿਸ਼ਨ, ਕੁਅਰ-ਜੋ ਪੰਜ ਸਾਲ ਦੇ ਬੱਚੇ ਵਾਲੀਆਂ ਗੱਲਾਂ ਕਰਦਾ ਇਹ ਦਾਅਵਾ
ਕਰਦਾ ਹੈ ਕਿ ਮੈਂ ਹੀ ਬਲਿ ਨੂੰ ਛਲਣ ਵਾਲਾ (ਵਿਸ਼ਨੂੰ) ਹਾਂ ਅਤੇ ਆਪਣੇ ਭਗਤਾਂ ਨੂੰ ਫਲ ਦੇਣ ਲਈ
ਜ਼ੋਰਾਵਰਾਂ (ਜੋ ਉਸ ਦੇ ਆਪਣੇ ਵਿਰੋਧੀ ਹਨ) ਨੂੰ ਦਲ ਮਲ ਕਰਕੇ ਨਿਹਕਲੰਕ-ਸ੍ਰਿਸ਼ਟੀ ਨੂੰ ਪਾਪਾਂ ਰਹਿਤ
ਕਰਨ ਲਈ ਡੰਕੇ ਦੀ ਚੋਟ `ਤੇ ਦਲ ਸਮੇਤ ਚੜ੍ਹਾਈ ਕਰਦਾ ਹਾਂ, ਆਦਿ ਸ਼ਬਦ ਆਪਣੇ ਲਈ ਰਵਿੰਦ-ਰਮਣ ਕਰਦਾ
ਭਾਵ ਵਰਤਦਾ ਸੀ।
ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ
ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ।।
Then he would sing (ravann) that he was all-pervasive (raam), saying that he was the destroyer of sins (durat davann), the all-present one (sakal bhavann), the benefactor (kushal) of the entire world (sarab bhoot), and he himself (aap) would call himself the god of gods (devaadh dev) (i.e., Vishnu), who is praised by the thousand (sahas) headed (mukh) (mythological) serpent (fanind).
ਪਦ ਅਰਥ:- ਰਾਮ = ਰੰਮਿਆ ਹੋਇਆ ਹਾਂ। ਰਵਣ = ਰਾਗ ਅਲਾਪਣਾ। ਦੁਰਤ ਦਵਣ = ਪਾਪਾਂ ਦਾ ਨਾਸ਼ ਕਰਨ ਵਾਲਾ। ਸਕਲ ਭਵਣ = ਵਿਆਪਕ ਸਭ ਥਾਈਂ। ਕੁਸਲ = ਕਲਿਆਣ। ਕਰਣ = ਕਰਨ ਵਾਲਾ। ਸਰਬ ਭੂਤ = ਸਾਰੇ
ਜਗਤ ਦਾ। ਭੂਤ = ਸੰਸਾਰ, ਜਗਤ (ਮ: ਕੋਸ਼)। ਆਪਿ ਹੀ ਦੇਵਾਧਿ ਦੇਵ = ਆਪ
ਹੀ ਆਪਣੇ ਆਪ ਨੂੰ ਦੇਵਤਿਆਂ ਦਾ ਦੇਵਤਾ ਅਖਵਾਉਂਦਾ ਹੈ। ਸਹਸ ਮੁਖ ਫਨਿੰਦ ਜੀਉ = ਇੱਕ
(ਕਲਪਤ) ਸ਼ੇਸ਼ ਨਾਗ ਜਿਸ ਦੇ ਹਜ਼ਾਰਾਂ ਮੂੰਹ ਸਨ ਜੋ ਹਜ਼ਾਰਾਂ ਮੂੰਹਾਂ ਤੋਂ ਹਜ਼ਾਰਾਂ ਨਾਮ ਇਕੋ ਸਮੇਂ
(ਵਿਸ਼ਨੂੰ) ਦੇ ਉਚਾਰਦਾ ਸੀ।
ਅਰਥ:- ਫਿਰ ਆਪਣੇ ਰੰਮੇ ਹੋਏ ਦਾ ਰਾਗ ਅਲਾਪਦਾ ਸੀ ਕਿ ਮੈਂ ਹੀ ਰੰਮਿਆ ਹੋਇਆ, ਪਾਪਾਂ ਦਾ
ਨਾਸ਼ ਕਰਨ ਵਾਲਾ ਸਰਬ-ਵਿਆਪਕ, ਸਾਰੇ ਜਗਤ ਦਾ ਕਲਿਆਣ ਕਰਨ ਵਾਲਾ ਅਤੇ ਆਪ ਹੀ ਆਪਣੇ ਆਪ ਨੂੰ ਇਹ
ਅਖਵਾਉਂਦਾ ਕਿ ਮੈਂ ਹੀ ਉਹ ਦੇਵਤਿਆਂ ਦਾ ਦੇਵਤਾ ਭਾਵ (ਵਿਸ਼ਨੂੰ) ਹਾਂ, ਜਿਸ ਦੇ ਦੀ ਉਸਤਤ ਸ਼ੇਸ਼ ਨਾਗ ਆਪਣੇ
ਹਜ਼ਾਰਾਂ ਮੂੰਹਾਂ ਤੋਂ ਉਚਾਰਦਾ ਹੈ।
ਜਰਮ ਕਰਮ ਮਛ ਕਛ ਹੁਅ ਬਰਾਹ
ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ।।
He (jin) used to play (khey'lio) ball (gindh) on the banks (kool) of the Yamuna (jamuna), and he sometimes claimed being the incarnation of Vishnu who was born (jaram) as and did many things (karam) as a fish (machh), tortoise (kachh), boar (baraah) etc.
ਪਦ ਅਰਥ:- ਜਰਮ ਕਰਮ = ਅਵਤਾਰ ਧਾਰ ਕੇ ਅਸਚਰਜ ਕਾਰਨਾਮੇ ਕਰਨ ਵਾਲਾ।
ਮਛ = ਇਸ ਦਾ ਵਿਸ਼ਨੂੰ ਦੀ ਅਵਤਾਰ ਪ੍ਰੰਪਰਾ ਵਿੱਚ ਪਹਿਲਾ ਸਥਾਨ ਹੈ (ਦੇਖੋ ਪੰਜਾਬੀ ਸਾਹਿਤ
ਸੰਦਰਭ ਕੋਸ਼ ਡਾ: ਰਤਨ ਸਿੰਘ ਜੱਗੀ)। ਕਛ = ਵਿਸ਼ਨੂੰ ਵੱਲੋਂ ਕੱਛੂਕੁੰਮੇ ਦਾ ਅਵਤਾਰ
ਧਾਰਨਾ। ਮਛ ਕਛ ਹੁਅ ਬਰਾਹ = ਅਵਤਾਰਾਂ ਦੇ ਨਾਮ। ਜਮੁਨਾ ਕੈ ਕੂਲਿ = ਜਮਨਾ ਦੇ
ਕੰਢੇ `ਤੇ। ਖੇਲੁ ਖੇਲਿਓ ਜਿਨਿ ਗਿੰਦ ਜੀਉ = ਜਿਹੜਾ ਜਮਨਾ ਦੇ ਕੰਢੇ `ਤੇ ਗੇਂਦ ਖੇਲਦਾ
ਰਿਹਾ।
ਅਰਥ:- ਉਹੀ ਜਮਨਾ ਦੇ ਕੰਢੇ ਗੇਂਦ ਖੇਲਦਾ
ਰਿਹਾ, ਉਹੀ ਕਦੇ ਆਪਣੇ ਆਪ ਨੂੰ ਮਛ ਕਛ ਬਰਾਹ ਆਦਿ ਦਾ ਅਵਤਾਰ ਲੈ ਕੇ ਕਈ ਕੰਮ ਕਰਨ ਦਾ ਦਾਅਵਾ ਕਰਦਾ ਹੈ।
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ
ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ।। ੪।। ੯।।
O brother! (Poet) Gayand says: enshrining (dhaar) the supreme (saar) Name of Vaheguru (naam) in your heart (hee'ye), abandon (taj) from the mind (man) such useless and futile (bikaar) ideology (about these mythological incarnations) and instead accept Satguru (the Eternal True Guru) (of the past, present and future) (satguroo, satguroo satgur) (i.e. is beyond birth & and death), who is Himself the embodiment of the the Master of the Universe Himself (gobind jeeo).
ਪਦ ਅਰਥ:- ਨਾਮੁ ਸਾਰੁ = ਸੱਚ ਦੇ ਸਾਰ-ਤੱਤ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੇ। ਹੀਏ
ਧਾਰੁ = ਹਿਰਦੇ ਅੰਦਰ ਧਾਰ ਕੇ। ਤਜੁ ਬਿਕਾਰੁ = ਨਿਕੰਮੀ ਵੀਚਾਰਧਾਰਾ ਨੂੰ ਛੱਡ ਕੇ।
ਬਿਕਾਰੁ = ਬੇਕਾਰ, ਨਿਕੰਮੀ ਵੀਚਾਰਧਾਰਾ ਨੂੰ। ਮਨ = ਮੰਨਣਾ, ਅਪਣਾਉਣਾ। ਮਨ
ਗਯੰਦ = ਹੇ ਭਾਈ! ਗਯੰਦ ਅਪਣਾਉਣ ਲਈ ਪ੍ਰੇਰਨਾ ਕਰਦਾ ਹੈ। ਸਤਿਗੁਰੂ =
ਸਦੀਵੀ ਸਥਿਰ ਰਹਿਣ ਵਾਲਾ ਗੁਰੂ। ਸਤਿਗੁਰੂ ਸਤਿਗੁਰੂ ਸਤਿਗੁਰੁ = ਤਿੰਨ ਕਾਲ (ਭੂਤ, ਭਿਵੱਖ, ਭਵਾਨ) ਦੇ ਸਤਿਗੁਰੂ! ਗੁਬਿੰਦ ਜੀਉ = ਪਾਲਕ ਅਤੇ ਰੱਖਿਅਕ ਹੀ ਬਖ਼ਸ਼ਿਸ਼ ਕਰਨ ਵਾਲਾ ਵਾਹਿਗੁਰੂ ਦਾ ਰੂਪ ਹੈ।
ਅਰਥ:- ਹੇ ਭਾਈ!
ਗਯੰਦ ਆਖਦਾ ਹੈ ਕਿ ਅਜਿਹੀ (ਅਵਤਾਰਵਾਦੀ) ਬੇਕਾਰ-ਨਿਕੰਮੀ ਵੀਚਾਰਧਾਰਾ ਨੂੰ ਛੱਡ ਕੇ ਉਸ ਸਦੀਵੀ
ਸਥਿਰ ਰਹਿਣ ਵਾਲੇ ਸਤਿਗੁਰ ਜੋ ਤਿੰਨ ਕਾਲ ਦਾ ਸਤਿਗੁਰੂ ਹੈ (ਭਾਵ ਨਾ ਹੀ ਉਹ ਜੰਮਦਾ ਨਾ ਮਰਦਾ) ਅਤੇ ਗੋਬਿੰਦ (ਭਾਵ ਅਕਾਲ ਪੁਰਖ) ਦਾ ਹੀ ਰੂਪ ਹੈ!।
No comments:
Post a Comment