Friday, December 31, 2021

Q: Did the Gurus have their own Dharam or did they just reform what was already there?

ੴ ਸਤਿ ਗੁਰਪ੍ਰਸਾਦਿ ॥
Invoking the One all-pervasive Creator who may be known by the true guru’s grace.
ਵਾਹਿਗੁਰੂ ਕੇਵਲ ਇਕ ਹੈ, ਅਟਲ ਹੈ ਤੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਰਾਗੁ ਆਸਾ ਮਹਲਾ ੩ ਘਰੁ ੨
Baani of the third Guru in Raag Aasa to be sung to the second beat.
ਰਾਗ ਆਸਾ ਤੀਜੀ ਪਾਤਸ਼ਾਹੀ।

ਹਰਿ ਦਰਸਨੁ ਪਾਵੈ ਵਡਭਾਗਿ ॥
One receives vision of the Lord by good fortune.
ਹਰੀ ਦਾ ਦਰਸ਼ਨ ਵਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ।

ਗੁਰ ਕੈ ਸਬਦਿ ਸਚੈ ਬੈਰਾਗਿ ॥
It comes when yearning for the Eternal is generated by the teachings of the Guru;
(ਇਹ ਦਰਸ਼ਨ) ਗੁਰੂ ਦੇ ਸ਼ਬਦ ਦੁਆਰਾ ਅਤੇ ਸੱਚੇ ਪਰਮੇਸ਼ਰ ਦੇ ਬੈਰਾਗ ਦੁਆਰਾ ਪਾਈਦਾ ਹੈ।

ਖਟੁ ਦਰਸਨੁ ਵਰਤੈ ਵਰਤਾਰਾ ॥
Amongst the Hindus, teachings of the six philosophies (darshans) are in vogue i.e. are followed - they each have a limited view.

ਸੰਸਾਰ ਵਿਚ ਛੇ ਧਰਮ (ਦਰਸ਼ਨਾਂ) ਸ਼ਾਸਤਰਾਂ ਦਾ ਵਰਤਾਰਾ ਵਰਤ ਰਿਹਾ ਹੈ (ਭਾਵ ਇਹਨਾਂ ਦਾ ਪਰਚਾਰ ਹੋ ਰਿਹਾ ਹੈ),

ਗੁਰ ਕਾ ਦਰਸਨੁ ਅਗਮ ਅਪਾਰਾ ॥੧॥
But the Guru's philosophy is un-reachable/un-equalled by other philosophies which are limited in nature. (1)
ਪਰ ਗੁਰੂ ਦਾ ਸ਼ਬਦ ਰੂਪ ਧਰਮ (ਦਰਸ਼ਨ) ਪਹੁੰਚ ਤੋਂ ਪਰੇ ਅਤੇ ਖਟ ਸ਼ਾਸਤਰਾਂ ਦੇ ਪਾਰ ਤੋਂ ਰਹਿਤ ਹੈ।੧।

ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥
A state of liberation - from vices in life and reincarnation on death - is attained by following the Guru’s philosophy/teachings (darshan).
ਗੁਰੂ ਦੇ ਧਰਮ (ਦਰਸ਼ਨ) ਦੁਆਰਾ ਮੁਕਤੀ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ।

ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥
The Eternal Master Himself abides i.e. is found - in the mind. 1. (Rahaau) pause and reflect on this.
ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਆਪ ਮਨ ਵਿਚ ਆ ਕੇ ਵਸ ਜਾਂਦਾ ਹੈ।੧।ਰਹਾਉ।

ਗੁਰ ਦਰਸਨਿ ਉਧਰੈ ਸੰਸਾਰਾ ॥
Everyone can be saved - from vices in life and reincarnation on death - by following the Guru’s philosophy/teachings (darshan).
ਗੁਰੂ ਦੇ ਧਰਮ (ਦਰਸ਼ਨ) ਦੁਆਰਾ ਸਾਰਾ ਸੰਸਾਰ ਹੀ ਤਰ ਜਾਂਦਾ ਹੈ

ਜੇ ਕੋ ਲਾਏ ਭਾਉ ਪਿਆਰਾ ॥
But only if someone applies the self with sincere love to the Guru.
ਪਰ ਤਾਂ ਜੇ ਕੋਈ ਗੁਰੂ ਨਾਲ ਪ੍ਰੇਮ ਪਿਆਰ ਲਾਏ।

ਭਾਉ ਪਿਆਰਾ ਲਾਏ ਵਿਰਲਾ ਕੋਇ ॥
Some rare person give sincere love (devotion) to the Guru.
(ਹਾਂ) ਕੋਈ ਵਿਰਲਾ ਹੀ ਗੁਰੂ ਨਾਲ ਪਿਆਰ (ਸ਼ਰਧਾ) ਲਾਉਂਦਾ ਹੈ।

ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥
Those who do, experiences everlasting peace through the Guru's Dharam, religion. 2.
ਜਿਹੜਾ ਪ੍ਰੇਮ ਲਾਉਂਦਾ ਹੈ ਉਸ ਨੂੰ ਗੁਰੂ ਦੇ ਧਰਮ (ਦਰਸ਼ਨ) ਦੁਆਰਾ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ।੨।

ਗੁਰ ਕੈ ਦਰਸਨਿ ਮੋਖ ਦੁਆਰੁ ॥
One attains the state of freedom - from vices - by following the philosophy/teachings of the Guru.
ਗੁਰੂ ਦੇ ਧਰਮ (ਦਰਸ਼ਨ) ਦੁਆਰਾ ਮੁਕਤੀ ਦਾ ਦਰਵਾਜਾ ਖੁਲ੍ਹ ਜਾਂਦਾ ਹੈ।

ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥
One becomes a good support for one's family - if one serves (meditates and follows) the True Guru.
ਜਿਹੜਾ ਜਗਿਆਸੂ ਸਤਿਗੁਰੂ ਨੂੰ ਸੇਂਵਦਾ (ਸਿਮਰਦਾ) ਹੈ ਉਹ ਆਪਣੇ ਪਰਵਾਰ ਲਈ ਵੀ ਆਸਾਰਾ ਰੂਪ ਬਣ ਜਾਂਦਾ ਹੈ, ਭਾਵ ਉਨ੍ਹਾ ਨੂੰ ਸੁਧਾਰ ਦਿੰਦਾ ਹੈ।

ਨਿਗੁਰੇ ਕਉ ਗਤਿ ਕਾਈ ਨਾਹੀ ॥
There is no freedom - from vices - for the guru-less i.e. one who does not follow the Guru’s teachings.
(ਹੇ ਭਾਈ!) ਨਿਗੁਰੇ ਨੂੰ ਕੋਈ ਕਿਸੇ ਤਰ੍ਹਾਂ ਵੀ ਗਤੀ (ਭਾਵ ਉਤਮ ਅਵਸਥਾ) ਪ੍ਰਾਪਤ ਨਹੀਂ ਹੁੰਦੀ।

ਅਵਗਣਿ ਮੁਠੇ ਚੋਟਾ ਖਾਹੀ ॥੩॥
Those who are robbed of virtues by vices, receive/suffer pain. 3.
ਜਿਹੜੇ ਜੀਵ ਅਵਗੁਣਾਂ (ਪਾਪਾਂ) ਦੇ ਠੱਗੇ ਹੋਏ ਹਨ, ਜੀਵਨ ਵਿਚ ਸੱਟਾਂ ਹੀ ਖਾਂਦੇ ਹਨ।੩।

ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥
On the other hand one’s body maintains comfort and spiritual peace by following the Guru’s Word/Teachings. 
ਗੁਰੂ ਦੇ ਸ਼ਬਦ ਦੁਆਰਾ ਸਰੀਰ ਦਾ ਸੁਖ ਅਤੇ ਆਤਮਿਕ ਸ਼ਾਂਤੀ ਬਣੀ ਰਹਿੰਦੀ ਹੈ।

ਗੁਰਮੁਖਿ ਤਾ ਕਉ ਲਗੈ ਨ ਪੀਰ ॥
One who follows the Guru’s Teaching is not touched (affected) by any pain.
ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਹੈ, ਉਸ ਨੂੰ ਕਿਸੇ ਦੁਖ ਦੀ ਪੀੜ ਨਹੀਂ ਲਗਦੀ।

ਜਮਕਾਲੁ ਤਿਸੁ ਨੇੜਿ ਨ ਆਵੈ ॥
In the end the messengers of death do not come near that person - because they are commanded to take only those who defy Divine commands;
ਅੰਤ ਸਮੇਂ ਜਮਕਾਲ ਵੀ ਉਸ ਦੇ ਨੇੜੇ ਨਹੀਂ ਆਉਂਦਾ।

ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥
(Guru) Nanak (Ji says that:) One who follows the Guru’s Teachings remains absorbed in the Eternal Lord. 4. 1. 40.
ਨਾਨਕ, (ਗੁਰੂ ਜੀ ਫੁਰਮਾਉਂਦੇ ਹਨ ਕਿ) ਗੁਰਮੁਖ ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿਚ ਸਮਾਅ ਜਾਂਦਾ ਹੈ।੪।੧।੪੦।

 

No comments: