Saturday, November 04, 2017

Punjabi poem about Guru Nanak Dev Ji...

ਕੱਲ ਰਾਤੀਂ ਬਾਬਾ ਨਾਨਕ ਮੇਰੇ ਸੁਪਨੇ ਵਿੱਚ ਅਾਿੲਅਾ...

Author: Unknown
 
ਕੱਲ ਰਾਤੀਂ ਬਾਬਾ ਨਾਨਕ
ਮੇਰੇ ਸੁਪਨੇ ਵਿੱਚ ਅਾਿੲਅਾ..
ਕਹਿੰਦੇ ..ਕਾਕਾ ਮੇਰੀ ਸੋਚ ਦਾ
ਅਾਹ ਕੀ ਹਾਲ ਬਣਾਿੲਅਾ ..?

ਮੈਂ ਕਿਹਾ ..ਬਾਬਾ ਜੀ ਅਸੀਂ
ਅਾਪਣਾ ਫ਼ਰਜ਼ ਨਿਭਾੲੀ ਜਾਨੇ ਅਾਂ..
ਤੁਹਾਡੀ ਖੁਸ਼ੀ ਲਈ ਰੋਜ਼ ਹੀ..
ਫੋਟੋ ਅੱਗੇ ਮੱਥੇ ਘਸਾੲੀ ਜਾਨੇ ਅਾਂ..!

ਦਾਤਾਂ ਲੈਣ ਲੲੀ ਤੁਹਾਡੇ ਤੋਂ..
ਤੁਹਾਡੇ ਅੱਗੇ ਧੂਫਾਂ ਧੁਖਾੲੀ ਜਾਨੇ ਅਾਂ..
ਥੋੜੇ ਥੋੜੇ ਸਮੇਂ ਬਾਅਦ..
ਅਖੰਡਪਾਠ ਵੀ ਤਾਂ ਕਰਾੲੀ ਜਾਨੇ ਅਾਂ..!!

ਤੁਹਾਡੇ ਦੁਅਾਰੇ 'ਤੇ ਵੀ ਅਸੀ
ਕਰੋੜਾਂ ਰੁਪੲੇ ਲਗਾੲੀ  ਜਾਨੇ ਅਾਂ..
ਸੁੱਖਣਾ ਸੁੱਖ ਤੇਰੀ ਬਾਣੀ ਅੱਗੇ..
ਰੇਸ਼ਮੀ ਰੁਮਾਲੇ ਰੋਜ਼ ਚੜਾੲੀ ਜਾਨੇ ਅਾਂ..!!

ਸੁਬਹਾ ਸ਼ਾਮ ਅੱਧਾ ਅੱਧਾ ਘੰਟਾ
ਪਾਠ ਦਾ ਫ਼ਰਜ਼ ਵੀ ਿਨਭਾੲੀ ਜਾਨੇ ਅਾਂ..
ਤੁਹਾਡੇ ਜ਼ਨਮ ਦਿਨ 'ਤੇ...
ਦੀਵੇ ਬਾਲ.. ਪਟਾਕੇ ਖੂਬ ਚਲਾੲੀ ਜਾਨੇ ਅਾਂ..!!

ਪਹਿਰਾਵੇ ਭੇਸ 'ਚ ਕੱਚ ਨਾ ਰਹੇ..
ਪੂਰਾ ਦਿੱਖ'ਤੇ ਜੋਰ ਲਗਾੲੀ ਜਾਨੇ ਅਾਂ..
ਤੁਸੀ ਪਤਾ ਨੀ ਕਿੳੁਂਂ ਖੁਸ਼ ਨੀ..
ਅਸੀ ਤਾਂ ਹਰ ਰਸਮ ਨਿਭਾੲੀ ਜਾਨੇ ਾਂ..!!

ਬਾਬਾ ਬੋਲਿਅਾ..
ਮੈਂ ਕਦ ਅਾਖਿਅਾ ਸੀ
ਮੇਰੇ ਵਿਚਾਰਾਂ ਨੂੰ ਰੱਟੇ ਲਾਓ
ਮੈਂ ਦੱਸੋ ਕਿੱਥੇ ਲਿਖਿਆ ੲੇ..
ਭਾੜੇ 'ਤੇ ਮੇਰੇ ਵਿਚਾਰ ਪੜਾਓ..!!

ਮੈਂ ਕਦ ਅਾਖਿਅਾ ਸੀ..
ਮੇਰੀ ਫੋਟੋ ਨੂੰ ਧੂਫਾਂ  ਲਾਓ.!

ਮੈਂ ਕਿੱਥੇ ਲਿਖਿਆ ੲੇ..
ਮੇਰੇ ਦਿਨ 'ਤੇ ਪਟਾਕੇ ਚਲਾਓ..!

ਮੇਰੀ ਸਮਝ 'ਚ ਕਿੱਥੇ ਹੈ
ਕਿ  ਗੁਰਦੁਅਾਿਰਅਾਂ 'ਤੇ  ਧੰਨ ਵਹਾਓ ..!!

ਮੈਂ ਤਾਂ ਸਿਰਫ ਿੲਹ ਚਾਹਿਅਾ ਸੀ..
ਮੇਰੇ  ਵਿਚਾਰਾਂ  ਨੂੰ  ਅਪਨਾਓ..

ਬਾਬੇ ਨਾਨਕ ਦੀਅਾਂ ਿੲਹ ਗਲਾਂ ਸੁਣ ਕੇ

ਮੇਰਾ ਚਿਹਰਾ ਹੋ ਗਿਅਾ ਬੱਗਾ ਸੀ..
ਮੇਰਾ ਰੋਮ ਰੋਮ ਕੰਬਣ ਲੱਗਾ ਸੀ..

ਬਾਬੇ ਨਾਨਕ ਨੇ
ਮੇਰੀਅਾਂ ਅਖਾਂ ਵਲ ਤਕਿਅਾ 'ਤੇ ਕਿਹੰਦੇ

ਤੁਸੀ ਮੈਨੂੰ ਮੰਨੀ ਜਾਨੇ ਹੋ
ਦਸੋ ਕਿਹਣਾ ਿੲਕ ਮੇਰਾ ਮੰਿਨਅਾ ਜੋ
ਮੇਰੀ ਸੋਚ--ਵਿਚਾਰਧਾਰਾ ਤੋਂ
ਤੁਸੀ ਸਭ ਖਿਸਕਾੳੂਦੇ ਕੰਨੀ ਹੋ..!

ਿੲਕ ਤੁਹਾਥੋਂ ਪਹਿਲਾਂ ਵੇਲਾ ਸੀ..
ਗੁਰਦੁਅਾਰੇ ਭਾਵੇਂ ਕੱਚੇ ਸੀ..
ਸਿਖਿਅਾ ਮੇਰੀ ਤਾਂ ਅਮਲ 'ਚ ਸੀ..
ਤੇ ਸਿੱਖ ਮੇਰੇ ਸਭ ਪੱਕੇ ਸੀ..!!

ਸੰਗਮਰਮਰ- ਸੋਨੇ ਲਾ ਲਾ ਕੇ..
ਭਾਵੇਂ ਮੰਦਰ ਪਾ ਲੲੇ ਪੱਕੇ ਨੇ..
ਦਿਖਾਵੇ ਅਡੰਬਰ ਅਮਲੋਂ ਖਾਲੀ..
ਮੇਰੇ ਸਿੱਖ  ਸਿਖਿਅਾ  ਤੋਂ  ਕੱਚੇ ਨੇ..!!

ਮੈਂ ਬੁਤ ਪੂਜਾ ਤੋਂ ਰੋਿਕਅਾ ਸੀ..
ਤੁਸੀਂ ਮੇਰੀ ਫੋਟੋ ਪੂਜੀ ਜਾਂਨੇ..!

ਮੈਂ ਰੋਕਿਅਾ ਅੰਧਵਿਸ਼ਵਾਸ਼ਾਂ ਤੋਂ..
ਤੁਸੀਂ ਧਾਗਿਅਾਂ ਤੋਂ ਹੀ ਡਰੀ ਜਾਂਨੇ ..!!

ਮੈਂ  ਜਾਤ- ਗੋਤ  ਛਡਾੲੀ ਸੀ..
ਤੁਸੀ ਨਾਵਾਂ ਨਾਲ ਸਜਾੲੀ ਜਾਂਨੇ..!!

ਲਾਲੋ ਲੲੀ ਮੈਂ ਲੜਿਅਾ ਸੀ..
ਤੁਸੀ ਭਾਗੋ ਨੂੰ ਜੱਫੀਅਾਂ ਪਾੲੀ ਜਾਂਨੇ ..!!

ਰਾਜੇ ਸ਼ੀਹ ਮੁਕੱਦਮ ਕੁੱਤੇ..
ਤੁਸੀ ਤਖਤਾਂ' ੳੁਪਰ ਬਿਠਾੲੀ ਜਾਂਨੇ..!!

ਮੈਂ ਸੱਜਣ ਠੱਗ ਭਜਾੲੇ ਸੀ..
ਤੁਸੀ ਹਾਰ ਤੇ ਵੋਟਾਂ ਪਾੲੀ ਜਾਨੇ..!!

ਛੋਡਹਿ ਅੰਨ ਕਰਹਿ ਪਾਖੰਡ ਸਮਝਾਿੲਅਾ ਸੀ
ਤੁਸੀ ਖੁਦ ਹੀ ਵਰਤ ਰਖਾੲੀ ਜਾਨੇ...!!

ਪਹਿਰਾਵਾ ਭੇਸ ਹੀ ਸਿੱਖੀ ਨਹੀਂ..
ਤੁਸੀ ਕਿਹਨੂੰ ਬੁੱਧੂ ਬਨਾੲੀ ਜਾਨੇ..?

ਸਿਖਿਅਾ ਮੇਰੀ ਕੋੲੀ ਮੰਨੀ ਨਾ..
ਪਰ ਮੇਰੇ ਸਿੱਖ ਕਹਾੲੀ ਜਾਨੇ..??
--------------------------
ਮੇਰੇ ਲਈ ਤਾਂ ਦੋਸਤੋ..
ਿੲਹ ਝੰਜੋੜਨ ਵਾਲਾ ਖੁਅਾਬ ਸੀ..
ਸੁਪਨਾ ਸੀ ਜਾਂ ਸ਼ਾੲਿਦ ..
ਮੇਰੀ ਜ਼ਮੀਰ ਦੀ ਹੀ ਅਵਾਜ਼ ਸੀ..!!

No comments: