Thursday, November 14, 2024

ਬਸੰਤ ਕੀ ਵਾਰ । Basant Kee Vaar...

ਬਸੰਤ ਕੀ ਵਾਰ:- ਵਰਤਮਾਨ ਛਾਪੇ ਵਾਲੇ ਸਰੂਪਾਂ ਵਿੱਚ ‘ਮਹਲੁ ਪ’ ਪਾਠ ਪ੍ਰਕਾਸ਼ਤ ਹੋ ਰਿਹਾ ਹੈ ਜੋ ਕਿ ਛਾਪੇ ਖਾਣੇ ਵਲੋਂ ਅਣਗਹਿਲੀ ਹੈ। 'ਮਹਲਾ ਪ' ਅਸਲ ਪਾਠ ਜੋ ਕਿ ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚ ਅੰਕਿਤ ਹੈ। 

ਗੁਰੂ ਸਾਹਿਬ ਜੀ ਨੇ ਬਾਣੀ ਕਿਸੇ ਖਾਸ ਨਿਯਮ (rule) ਵਿੱਚ ਲਿਖੀ ਹੈ। ਮੁੱਢਲੀਆਂ ਬੀੜਾਂ ਵਿੱਚ ਕਿਸੇ ਵੀ ਨਵੀਂ ਬਾਣੀ, ਨਵੇਂ ਰਾਗ ਜਾਂ ਨਵੇਂ ‘ਘਰੁ’ ਦੇ ਅਰੰਭ ਤੋਂ ਪਹਿਲਾਂ ਛੋਟਾ ਮੰਗਲਾ (ਭਾਵ ‘ੴ ਸਤਿਗੁਰਪ੍ਰਸਾਦਿ’) ਲਿਖਿਆ ਮਿਲਦਾ ਹੈ। ਨਿਯਮ ਮੁਤਾਬਕ ਜਿਥੇ ਵੀ ਮੰਗਲ ਲਿਖਿਆ ਹੁੰਦਾ ਹੈ, ਉਥੇ ਸਿਰਲੇਖ 'ਰਾਗੁ' ਸ਼ਬਦ ਨਾਲ ਅਰੰਭ ਹੁੰਦਾ ਹੈ। ਜਿਵੇਂ ਕਿ 'ਰਾਗੁ ਸ੍ਰੀਰਾਗੁ' ਜਾਂ 'ਰਾਗੁ ਬਿਲਾਵਲੁ'। ਇਸ ਨਿਯਮ ਅਨੁਸਾਰ ਬਸੰਤ ਕੀ ਵਾਰ ਦਾ ਸਿਰਲੇਖ 'ਰਾਗੁ ਬਸੰਕ ਕੀ ਵਾਰ' ਬਣਦਾ ਹੈ।  ਇਸ ਹੀ ਤਰ੍ਹਾਂ ਹੱਥ ਲਿਖਤ ਬੀੜਾਂ, ਖਾਸ ਕਰਕੇ ਮੁੱਢਲੀਆਂ ਬੀੜਾਂ ਵਿੱਚ ਮੰਗਲ ਪਹਿਲਾਂ ਲਿਖਿਆ ਮਿਲਦਾ ਹੈ ਅਤੇ ਸਿਰਲੇਖ ਵਿੱਚ ਬਸੰਤ ਦੀ ਥਾਂ ਤੇ ‘ਰਾਗੁ ਬਸੰਤ ਲਿਖਿਆ ਮਿਲਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ-ਸੈਂਚੀਆਂ ਅਤੇ ਪੁਰਾਤਨ ਹੱਥ ਲਿਖਤ ਪਾਵਨ ਬੀੜਾਂ ਦੇ ਪਰਸਪਰ ਪਾਠ-ਭੇਦਾਂ ਦੀ ਸੂਚੀ’ (ਪੰਨਾ 588-589) ਵਿੱਚ ਇਸ ਦਾ ਇਤਿਹਾਸਕ ਹਵਾਲਾ ਦਿੱਤਾ ਗਿਆ ਹੈ।
 
 
ਸੰਨ 1695 ਈ. ਦੀ ਰਾਮਰਾਇ ਵਾਲੀ ਪਾਵਨ ਬੀੜ ਜੋ ਕਿ ਬਾਬਾ ਰਾਮ ਰਾਇ ਜੀ ਨੂੰ ਦਿੱਲੀ ਜਾਣ ਵੇਲੇ ਸਤਵੇਂ ਪਾਤਿਸ਼ਾਹ ਜੀ ਵਲੋਂ ਦਿੱਤੀ ਗਈ ਇਹ ਉਸ ਆਦਿ ਬੀੜ ਦਾ ਉਤਾਰਾ ਹੈ। (ਹਵਾਲਾ: Punjab Digital Library)
 

18ਵੀਂ ਸਦੀ ਦੇ ਅਰੰਭ ਦੀ ਹੱਥ ਲਿਖਤ ਪਾਵਨ ਬੀੜ। (ਹਵਾਲਾ: Punjab Digital Library)

ਸੰਨ 1714 ਈ. ਦੀ ਹੱਥ ਲਿਖਤ ਪਾਵਨ ਬੀੜ।
(ਹਵਾਲਾ: Punjab Digital Library)


ਸੰਨ 1733 ਈ. ਦੀ ਮਾਈ ਦੇਸਾ ਜੀ ਵਾਲੀ ਪਾਵਨ ਬੀੜ।
(ਹਵਾਲਾ: Punjab Digital Library)

ਸੰਨ 1763 ਈ. ਦੀ ਹੱਥ ਲਿਖਤ ਪਾਵਨ ਬੀੜ।
(ਹਵਾਲਾ: Punjab Digital Library)

ਸੰਨ 1823 ਈ. ਦੀ ਹੱਥ ਲਿਖਤ ਪਾਵਨ ਬੀੜ।
(ਹਵਾਲਾ: ਪਿੰਡ ਲਾਂਗ, ਗੁਰਦੁਆਰਾ ਖਿਰਣੀ ਸਾਹਿਬ)
 

No comments: