Sunday, September 01, 2024

Commentary on Shabad: "Dhan Dhan O Raam Ben Baajai"


Sri Guru Granth Sahib Ji - Ang 988
 
Sri Guru Granth Sahib Ji, at points, glorifies Vaheguru making references to celebrated and glorified higher beings or people considered at the time to have been great. This particular Shabad (sacred hymn) uses the terminology of Krishna, Mata Devki, and Brindaban, which can all be relatable to Krishna. However, these terms and references glorify the Ultime One, Vaheguru. It should not be misunderstood to mean that Gurmat (the Guru's Teachings) promotes the worship of Krishna or that Vaheguru is Krishna.

The personalities and figures that were talk of the time, are referred to in Gurbani to illustrate Vaheguru's greatness. The good acts done by Krishna or by any other Avtaar, higher beings, beings of another world, or normal human beings are seen by a spiritually learned person as acts of Vaheguru. In the same way, the spiritually learned person would consider the heroic act of Bhai Sukha Singh and Mehtab Singh ji against tyrant Massa Rangarr as an act of Vaheguru. However, does that mean that they believe Bhai Sukha Singh and Bhai Mehtab Singh are Vaheguru? The clear answer is 'no.'  

Bhagat Ji glorifies Vaheguru in this Shabad (sacred hymn):

 
ੴ ਸਤਿ ਗੁਰਪ੍ਰਸਾਦਿ ॥
There is only One (God) - the source of all - whose Sound expands into creation; the Eternal Truth; the Giver of Knowledge & Grace.

ਰਾਗੁ ਮਾਲੀ ਗਉੜਾ ਬਾਣੀ ਸ੍ਰੀ ਨਾਮਦੇਵ ਜੀਉ ਕੀ ॥
The revealed writing of respect Saint Namdev Ji written in 'Raag Maali Gaurra' (the feeling of confidence of having learnt something).

ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥

Praiseworthy (dhan) and unparalell (dhann) is the All-Pervading Almighty (raam) whose Divine flute (ben) plays (baajai). Praiseworthy is the sweet (madhur) sound (dhun) that vibrates (gaajai) without being struck (anhat) (i.e. plays automatically). ||1||Pause for reflection|| 
(Note: 'Raam' here refers to the 'All-Pervading One,' i.e. Vaheguru. It does not refer to Ram/Rama the king, as he did not play the flute).
ਪਦ ਅਰਥ: ਧੰਨਿ = ਸਲਾਹੁਣ ਯੋਗ, ਜਿਸ ਦਾ ਕੋਈ ਬਦਲ ਨਹੀਂ; ਓ ਰਾਮ = ਸ੍ਵੈ-ਪ੍ਰਕਾਸ਼ਮਾਨ ਵਾਹਿਗੁਰੂ; ਬੇਨੁ = ਨਾਦ, ਬੰਸੁਰੀ, ਗੁਰਮਤਿ ਅਨੁਸਾਰ ਆਤਮਿਕ ਮੰਡਲ ਦਾ ਸੰਗੀਤ ਜੋ ਕੰਨਾ ਦੇ ਸੁਣਨ ਤੋਂ ਉੱਪਰ ਹੈ; ਮਧੁਰ = ਮਿੱਠੀ; ਮਧੁਰ ਧੁਨਿ = ਅਨੰਦ ਦਾਇਕ ਧੁਨਿ; ਅਨਹਤ = ਜੋ ਚੋਟ ਲਾਏ ਬਗ਼ੈਰ ਵੱਜੇ, ਭਾਵ ਬਗ਼ੈਰ ਤਰਬਾ ਚੋਟ ਦੇ ਆਤਮਿਕ ਧੁਨਿ;  ਗਾਜੈ = ਗੱਜ ਰਹੀ ਹੈ, ਗੁੰਜਾਰ ਪਾ ਰਹੀ ਹੈ। 
ਅਰਥ: ਉਹ ਰਾਮ ਜੋ ਸ੍ਵੈ-ਪ੍ਰਕਾਸ਼ਮਾਨ ਹੈ, ਉਸ ਦਾ ਕੋਈ ਸਾਨੀ ਨਹੀਂ ਹੈ। ਜਿਸ ਦੀ ਮਿਠੀ ਬੇਨ ਜੋ ਆਤਮਿਕ ਮੰਡਲ ਦੀ ਅਨਹਤ ਧੁਨਿ ਹੈ, ਜੋ ਬਗ਼ੈਰ ਚੋਟ ਕਰਨ ਦੇ (ਅਨਹਤ) ਇਕਸਾਰ ਵੱਜ ਰਹੀ ਹੈ, ਸਲਾਹਣ ਯੋਗ ਹੈ ਅਤੇ ਤਾਰੀਫ਼ ਲਾਇਕ ਹੈ। ਜਿਸ ਦਾ ਕੋਈ ਬਦਲ ਨਹੀਂ ਅਤੇ ਜਿਸ ਦਾ ਕੋਈ ਸਾਨੀ ਨਹੀਂ।
 
ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥
Praiseworthy (dhan) and unparallel (dhan) is the One who rains mercy (megha) on every atom of the creation (romawali). Praiseworthy (dhan) and unparallel (dhan) is that Krishna (i.e. Creator) whose blanket (kaambalee) (of protection) covers (oddhai) the whole creation. ||1||
ਪਦ ਅਰਥ: ਮੇਘਾ = ਮੀਂਹ, ਬਰਖਾ, ਉਸ ਕਰਤਾਰ ਦੀ ਬਖਸ਼ਿਸ਼ ਰੂਪ ਬਰਖਾ; ਰੋਮਾਵਲੀ = ਸ੍ਰਿਸ਼ਟੀ ਦਾ ਜ਼ੱਰਾ-ਜ਼ੱਰਾ ਭਾਵ ਰੋਮ ਰੋਮ; ਕ੍ਰਿਸਨ = ਕਰਤਾਰ; ਓਢੈ = ਪਹਿਰੀ ਹੋਈ
ਅਰਥ: ਹੇ ਅਕਾਲ ਪੁਰਖੁ, ਤੇਰੀ ਬਖ਼ਸ਼ਿਸ਼ ਦੇ ਦਇਆ ਰੂਪੀ ਮੇਘ ਦੀ ਜ਼ੱਰੇ-ਜ਼ੱਰੇ ਵਿੱਚ, ਕਣ-ਕਣ ਵਿੱਚ ਬਰਖ਼ਾ ਹੋ ਰਹੀ ਹੈ। ਹੇ ਅਕਾਲ ਪੁਰਖੁ, ਤੂੰ ਹੈਂ ਕਰਤਾਰ (ਕ੍ਰਿਸ਼ਨ) ਜੋ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ, ਜਿਸ ਦਾ ਕੋਈ ਬਦਲ ਨਹੀਂ, ਜਿਸ ਦੀ ਓਢੈ ਕਾਂਬਲੀ ਸਾਰੇ ਬ੍ਰਹਮੰਡ ਉੱਪਰ ਪਹਿਰੀ ਹੋਈ ਹੈ।

ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥
P
raiseworthy (dhan) and unparallel (dhan) are You (too) who is the mother (maataa) of its own divine-light (devkee) (i.e. You reveal your Divine Light from within Yourself) and whose (jin) abode (greh) is pervading everywhere (rameeyaa) and is Master of the World (kavlaa-patee). ||2||
ਪਦ ਅਰਥ: ਧਨਿ = ਸਲਾਹਣ ਯੋਗ, ਤਾਰੀਫ਼ ਲਾਇਕ; ਤੂ = ਫ਼ਾਰਸੀ ਦਾ ਸ਼ਬਦ ਜਿਸ ਦੇ ਅਰਥ ਹਨ ਤੂੰ ਖ਼ੁਦ ਆਪ; ਤੂ ਮਾਤਾ ਦੇਵਕੀ = ਅਕਾਲ ਪੁਰਖੁ ਨੂੰ ਸੰਬੋਧਨ ਹੈ, ਤੂੰ ਖੁਦ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਤੂੰ ਖ਼ੁਦ ਆਪਣੀ ਦੇਵਕੀ ਹੈ ਭਾਵ ਆਪਣੇ ਆਪ ਨੂੰ ਪ੍ਰਕਾਸ਼ ਕਰਨ ਵਾਲਾ ਹੈ; ਜਿਹ = ਜਿਸ ਦੇ, ਜਿਸ ਨੇ; ਗ੍ਰਿਹ = ਜਗਾ, ਰਹਿਣ ਦੀ ਥਾਂ, ਆਸਣੁ; ਰਮਈਆ = ਰਮਿਆ ਹੋਇਆ; ਕਵਲਾਪਤੀ = ਸ੍ਰਿਸ਼ਟੀ ਦਾ ਮਾਲਕ। 
ਅਰਥ: “ਤੂ ਮਾਤਾ ਦੇਵਕੀ” ਭਾਵ ਤੂੰ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈਂ। ਤੂੰ ਆਪਣੀ ਦੇਵਕੀ, ਆਪਣੇ ਆਪ ਨੂੰ ਆਪ ਪ੍ਰਕਾਸ਼ਮਾਨ ਕਰਨ ਵਾਲਾ ਆਪ ਹੈਂ। ਸਾਰੀ ਸ੍ਰਿਸਟੀ ਹੀ ਤੇਰਾ ਆਸਣੁ ਹੈ, ਤੂੰ ਕਣ-ਕਣ ਵਿੱਚ ਰਮਿਆ ਹੋਇਆ ਹੈਂ ਅਤੇ ਸ੍ਰਿਸਟੀ ਦਾ ਮਾਲਕ (ਕਮਲਾਪਤੀ) ਵੀ ਤੂੰ ਖ਼ੁਦ ਆਪ ਹੀ ਹੈਂ। 

ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥
ਜਹ ਖੇਲੈ ਸ੍ਰੀ ਨਾਰਾਇਨਾ ॥੩॥
P
raiseworthy (dhan) and unparallel (dhan) is the One who destroys (khand) the jungle (ban) of vices of the human body (brinda-banaa). The All-Present One (naaraaenaa) plays (khelai) in the world (jah). ||3||
 
ਪਦ ਅਰਥ: ਧਨਿ = ਸਲਾਹਣ ਯੋਗ;  ਬਨ – ਜੰਗਲ, ਵਿਕਾਰਾਂ ਰੂਪੀ ਜੰਗਲ; ਖੰਡ = ਖੰਡਨ, ਖੰਡਨ ਕਰਨ ਵਾਲਾ ਹੈ; ਬਿੰਦ੍ਰਾਬਨਾ = ਕਿ ਸਰੀਰ; ਜਹ = ਫ਼ਾਰਸੀ ਦੇ ਜਹਾਂ ਤੋਂ ਹੈ ਜਿਸ ਦਾ ਮਤਲਬ ਸੰਸਾਰ ਹੈ
ਅਰਥ: ਉਹ ਸਰੀਰ ਰੂਪੀ ਬਿੰਦ੍ਰਾਬਨ ਦੇ ਵਿਕਾਰਾਂ ਰੂਪੀ ਜੰਗਲ ਖੰਡ ਨੂੰ ਖੰਡਨ ਕਰਨ ਵਾਲਾ ਹੈ। ਸਾਰੇ ਸੰਸਾਰ ਵਿੱਚ ਉਸ ਦਾ ਖੇਲ ਹੈ, ਅਤੇ ਜੋ ਰਮਿਆ ਹੋਇਆ ਹੈ।

ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥
The light (go) of knowledge (dhan) rises (charrai) with the hearing of the playing (bajaavai) of the Divine Flute (ben), i.e. experiencing the divine sound of the Creator. Namdev's Master (suaamee) is bestower (karai) of Grace (aanand). ||4||1||

ਪਦ ਅਰਥ: ਬੇਨੁ = ਨਾਦ, ਬੰਸੁਰੀ, ਗੁਰਮਤਿ ਅਨੁਸਾਰ ਆਤਮਿਕ ਮੰਡਲ ਦਾ ਸੰਗੀਤ ਜੋ ਕੰਨਾ ਦੇ ਸੁਣਨ ਤੋਂ ਉੱਪਰ ਹੈ; ਗੋ = ਸੂਰਜ, ਚਾਨਣ; ਧਨੁ = ਗਿਆਨ; ਚਰੈ = ਚੜਨਾ; ਗੋਧਨ ਚਰੈ = ਗਿਆਨ ਦਾ ਸੂਰਜ ਚੜੈ; ਆਨਦ ਕਰੈ =  ਬਖ਼ਸ਼ਿਸ਼ ਕਰਨ ਵਾਲਾ ਹੈ।
ਅਰਥ: ਜਿਸ ਨੂੰ ਉਸ ਦੇ ਆਤਮਿਕ ਗਿਆਨ ਦੇ ਸੰਗੀਤ ਮੰਡਲ ਦੀ ਬੇਨ ਦੀ ਧੁਨਿ ਸੁਣਾਈ ਦੇਵੇ, ਉਸ ਨੂੰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ (ਉਸ ਨੂੰ ਆਪਣੇ ਆਪ ਤੋਂ ਜੋ। ਪ੍ਰਕਾਸ਼ਮਾਨ ਵਾਹਿਗੁਰੂ ਹੈ, ਨਜ਼ਰ ਆਉਂਦਾ ਹੈ)। ਉਹੀ ਨਾਮਦੇਵ ਦਾ ਸਵਾਮੀ ਹੈ, ਜੋ ਬਖ਼ਸ਼ਿਸ਼ ਕਰਨ ਵਾਲਾ ਹੈ (ਭਾਵ ਸਭ ਉਸ ਦੀ ਬਖ਼ਸ਼ਿਸ਼ ਦੇ ਪਾਤਰ ਬਣ ਸਕਦੇ ਹਨ)।

No comments:

Post a Comment