Saturday, September 14, 2024

ਗੁਰਬਾਣੀ ਵਿਚਾਰ: "ਪ੍ਰਿਥਮ ਕਾਲ ਜਬ ਕਰਾ ਪਸਾਰਾ..."


ਬਚਿੱਤ੍ਰ ਨਾਟਕ ਦੀ ਬਾਣੀ ਅੰਦਰ ਸ੍ਰਿਸ਼ਟੀ ਦੀ ਰਚਨਾ ਬਾਰੇ ਕੁਝ ਅਗਿਆਨੀ ਲੋਕ ਗਲਤ ਪ੍ਰਚਾਰ ਕਰਦੇ ਹਨ ਕੇ ਦਸਮ ਬਾਣੀ ਕੰਨਾ ਦੀ ਮੈਲ ਤੋਂ ਬਣੀ ਹੋਣ ਦੀ ਗੱਲ ਕਰਦੀ ਹੈ। ਗੁਰਮੁਖ ਜਨ ਇਸ ਪ੍ਰਕਾਰ ਭਾਵ ਅਰਥ ਕਰਦੇ ਹਨ:

ਪ੍ਰਿਥਮ ਕਾਲ ਜਬ ਕਰਾ ਪਸਾਰਾ ॥ ਓਅੰਕਾਰ ਤੇ ਸ੍ਰਿਸਟਿ ਉਪਾਰਾ ॥
ਅਰਥ:-
ਜਦੋਂ ਸਭ ਤੋਂ ਪਹਿਲਾਂ ਕਾਲ ਨੇ ਪਸਾਰਾ ਕੀਤਾ ਤਾਂ ਓਅੰਕਾਰ ਭਾਵ ਜੋਤ ਤੋਂ ਇਹ ਸ੍ਰਿਸਟੀ ਬਣਾਈ।
When Vaheguru (Kaal) first expanded, from it's unfolding Divine Sound (Oann'kaar) it created the universe.

ਕਾਲ ਸੈਣ ਪ੍ਰਥਮੈ ਭਇਓ ਭੂਪਾ ॥ ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥
ਅਰਥ:- ਕਾਲ ਸੈਨ, ਭਾਵ ਕਾਲ ਦਾ ਸੈਨਾ ਪਤੀ , ਭਾਵ 'ਮਾਇਆ' ਨੂੰ ਪੈਦਾ ਕੀਤਾ , ਜਿਸ ਦਾ ਬਲ ਬਹੁਤ ਸੀ ਤੇ ਬਹੁਤ ਸੋਹਣਾ ਰੂਪ ਸੀ
Maya (the material world), acting as the General of Kaal's army was created, which had great strength and a very beautiful form.

ਕਾਲਕੇਤ ਦੂਸਰ ਭੂਅ ਭਯੋ ॥ ਕ੍ਰੂਰ ਬਰਸ ਤੀਸਰ ਜਗ ਠਯੋ ॥
ਅਰਥ:- ਬਾਅਦ ਕਿਤਨੇ ਮੁਖਾ ਵਾਲਾ ਬ੍ਰਹਮਾ ਭਾਵ 'ਰਜ ਗੁਣ' ਪੈਦਾ ਕੀਤਾ, ਫਿਰ ਕਰੂਰ ਬਰਸ ਭਾਵ 'ਤਮੋਗੁਣ', ਜਾ ਸ਼ੰਕਰ ਪੈਦਾ ਕੀਤਾ
Later the Creative force (Brahma) with many faces, i.e. 'Rajo Gunn,' was made. Then 'Tamo Gunn' (Karur Baras or Destructive force/Shiva) was born.

ਕਾਲਧੁਜ ਚਤੁਰਥ ਨ੍ਰਿਪ ਸੋਹੈ ॥ ਜਿਹ ਤੇ ਭਇਓ ਜਗਤ ਸਭ ਕੋ ਹੈ ॥੧੧॥
ਅਰਥ:-  ਫਿਰ ਕਾਲ ਦਾ ਧੁੱਜ , ਭਾਵ ਕਾਲ ਦਾ ਨਿਸ਼ਾਨ , 'ਸੱਤ ਗੁਣ' ਜਿਸਨੂ ਵਿਸ਼ਨੂ ਵੀ ਕਹਿ ਦਿੰਦੇ ਨੇ , ਓਹ ਪੈਦਾ ਕੀਤਾਇਹਨਾ ਤੋਂ ਜਗਤ ਦਾ ਖੇਡ ਸ਼ੁਰੂ ਹੋਇਆ
Then the flag of Vaheguru (Kaal) of 'Sat Gunn' (also the Sustaining force/Vishnu) was created. The game of the world started from these.

ਸਹਸਰਾਛ ਜਾ ਕੇ ਸੁਭ ਸੋਹੈ ॥ ਸਹਸ ਪਾਦ ਜਾ ਕੇ ਤਨਿ ਮੋਹੈ॥
ਅਰਥ:- ਉਸ ਨੇ ਫਿਰ ਹਜ਼ਾਰਾਂ ਸੁੰਦਰ ਅੱਖਾਂ ਅਤੇ ਸਰੀਰਾਂ ਨਾਲ ਜੁੜੇ ਹਜ਼ਾਰਾਂ ਪੈਰ ਬਣਾਏ।
Vaheguru created thousands of beautiful eyes and thousands of feet on captivating bodies.

ਸੇਖਨਾਗ ਪਰ ਸੋਇਬੋ ਕਰੈ ॥ ਜਗ ਤਿਹ ਸੇਖ ਸਾਇ ਉਚਰੈ ॥੧੨॥
ਅਰਥ:-
ਇਹ ਮਨ ਮਾਇਆ ਨਾਗ ਹੇਠ ਬੈਠਾ, ਤੇ ਸਰੀਰ ਇਸ ਨੂੰ ਰਾਜਾ (ਮਨ ਮਵਾਸੀ ਰਾਜਾ) ਬੋਲ ਰਿਹਾ
This mind was made to sit under Maya (Shekh-naag), and that's why the mind is called the king (of the body).

ਏਕ ਸ੍ਰਵਣ ਤੇ ਮੈਲ ਨਿਕਾਰਾ ॥ ਤਾ ਤੇ ਮਧੁ ਕੀਟਭ ਤਨ ਧਾਰਾ ॥
ਅਰਥ:-  ਪਹਿਲਾਂ, ਜਦੋਂ ਮਨੁੱਖਾਂ ਨੇ ਮਾਇਆ ਨੂੰ ਸੁਣਿਆ ਤਾਂ ਉਹ ਮੈਲ (ਦੁਰਮੱਤ) ਤੋਂ ਹਾਰ ਗਏ ਅਤੇ ਉਹ ਰਾਖਸ਼ਾਂ ਵਾਂਗ ਬਣ ਗਏ।
Some (humans) listened to Maya, losing out to filth (false understanding), and their became like monsters.   

ਦੁਤੀਯ ਕਾਨ ਤੇ ਮੈਲੁ ਨਿਕਾਰੀ ॥ ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥੧੩॥
ਅਰਥ:-  ਪਰ ਫਿਰ, ਜਦੋਂ ਕੰਨਾਂ ਤੋਂ ਮੈਲ (ਦੁਰਮੱਤ) ਦੂਰ ਹੋ ਗਈ (ਭਾਵ ਮਨੁੱਖਾਂ ਨੇ ਰੱਬੀ ਹੁਕਮ ਨੂੰ ਸੁਣਨਾ ਸ਼ੁਰੂ ਕੀਤਾ), ਤਦ ਸੰਸਾਰ ਉੱਤਮ ਹੋ ਗਿਆ (ਭਾਵ ਮਨੁੱਖ ਚੰਗੇ/ਸਭਿਅਕ ਬਣ ਗਏ)।
Others removed filth (false understanding) from their ears (i.e. they began to listen to the divine commands of the Creator), which made the world become better (i.e. those humans became divine/good).

ਤਿਨ ਕੋ ਕਾਲ ਬਹੁਰਿ ਬਧ ਕਰਾ ॥ ਤਿਨ ਕੋ ਮੇਦ ਸਮੁੰਦ ਮੋ ਪਰਾ ॥
ਅਰਥ:-
ਮਨ, ਜੋਤ ਤੇ ਸਰੀਰ ਨੂੰ ਕਾਲ-ਵੱਸ ਕਰਕੇ (ਕਾਲ ਫਾਸ) ਕਰਕੇ ਇਸ ਨੂੰ ਦੁਨੀਆ ਦੇ ਭਵ ਸਾਗਰ ਵਿਚ ਪਾ ਦਿਤਾ
The mind, soul and body were brought under the influence of mortality (Death) when placed into the ocean like world.

ਚਿਕਨ ਤਾਸ ਜਲ ਪਰ ਤਿਰ ਰਹੀ ॥ ਮੇਧਾ ਨਾਮ ਤਬਹਿ ਤੇ ਕਹੀ ॥੧੪॥
ਅਰਥ:-  ਇਸ ਦੀ ਮਤ (ਚਿਕਨ ਤਾਸ) ਭਵ-ਸਾਗਰ ਤੇ ਤਰ ਰਹੀ ਹੈ, ਇਸੇ ਲਈ ਇਸ ਮਤ ਨੂੰ ਮੇਧਾ ਵੀ ਕਿਹਾ ਜਾਂਦਾ ਹੈ (ਮਤ, ਮੇਧਾ, ਧਰਤੀ, ਮਾਤਾ)
The human understanding acts as it floats on the world ocean. That's why it (human understanding) is also called the 'Medha', the world (i.e. the mind becomes a collection of the world's thoughts and ideas).

ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥
ਅਰਥ:-  ਜੋ ਸਾਧੂ ਕ੍ਰਮ ਇਸ ਜਗਤ ਤੇ ਕਰਦੇ ਹਨ ਲੋਕ ਓਹਨਾ ਨੂੰ ਦੇਵਤੇ ਕਹਿੰਦੇ ਨੇ
People who performed saintly actions were known in the world as 'devtas' (divine beings).

ਕੁਕ੍ਰਿਤ ਕਰਮ ਜੇ ਜਗ ਮੈ ਕਰਹੀ ॥ ਨਾਮ ਅਸੁਰ ਤਿਨ ਕੋ ਸਭ ਧਰਹੀ ॥੧੫॥
ਅਰਥ:-  ਜੋ ਮਾੜੇ ਕੰਮ ਕਰਦੇ ਨੇ , ਲੋਕ ਓਹਨਾ ਨੂੰ ਰਾਕਸ਼ ਕਹਿੰਦੇ ਨੇਲ ਜਬ ਕਰਾ ਪਸਾਰਾ
If someone does bad actions in the world they are named monsters.

No comments:

Post a Comment