Krishna is said to be an Avtaar (incarnation) of Vishnu. Like all mortals, he is known for good works and and also was vulnerable to mistakes. He was gifted with natural beauty and supernatural powers that Avtaars should have. Whilst imparting teachings to Arjuna, he declared that he was the Supreme God. It is said he was the most powerful Avtaar as he had 16 'kallaa' or special qualities. Raam Chandra had 14 'kallaa' or special qualities, and the previous ones had less than that. Guru Nanak Dev Ji is 'Sarb-Kallaa Sampooran' (complete with all qualities) but still He never declared Himself to be the Supreme God. However, Krishna's declaration resulted in him being worshiped by countless devotees, even to this date. From Gurmat's perspective, this is his biggest mistake, which is covered in this Shabad (sacred hymn) by Bhatt Gayandh Ji:
Svaiyay Mahalley Panjve Ke - Bhatt Gayandh Ji - Sri Guru Granth Sahib Ji - Ang 1402
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
Glory (vaahe) to You, O Vaheguru, O Vaheguru, O Vaheguru.
ਪਦ ਅਰਥ: ਵਾਹਿਗੁਰੂ = ਅਸਚਰਜ, ਉਹ ਅਸਚਰਜਤਾ ਜਿਹੜੀ ਕਦੀ ਜਾਣੀ ਨਾ ਹੋਵੇ ਪਰ ਜਦੋਂ ਕੋਈ ਜਾਣ ਲਵੇ ਤਾਂ ਫਿਰ ਉਸ ਜਾਨਣ ਵਾਲੇ ਦੇ ਮੂੰਹੋਂ ਨਿਕਲਿਆ ਸ਼ਬਦ।
ਅਰਥ: ਹੇ ਵਾਹਿਗੁਰੂ! ਹੇ ਵਾਹਿਗੁਰੂ! ਤੂੰ ਅਸਚਰਜ (ਵਿਸਮਾਦ) ਹੈਂ।
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
Mother Yoshoda (maaa jasod) (Krishna's mother) used to say (kehat) that millions (kott) bow before (sain) my son who has lotus-like eyes (kaval nain) and sweet speech (madhur bain), and that he is beautiful (sobh) because she raised her beloved (jeeo) (son) by feeding (khaahe) him curd (dahee) and rice (bhaat) (meaning Mother Yoshoda used to claim that my son Krishna ji exists because of me).
ਪਦ ਅਰਥ: ਕਵਲ ਨੈਣ = ਕਮਲ ਵਰਗੇ ਨੈਣ; ਮਧੁਰ ਬੈਨ = ਮਿੱਠੇ ਬੋਲ; ਕੋਟਿ = ਕਰੋੜਾਂ; ਸੈਨ = ਅੱਗੇ ਝੁਕਣ ਵਾਲੇ; ਸੰਗ ਸੋਭ = ਅਤੇ ਉਨ੍ਹਾਂ ਦੇ ਸੰਗ ਸੋਭਦਾ ਸੀ; ਕਹਤ ਮਾਂ ਜਸੋਦ = ਜਿਸ ਨੂੰ ਜਸੋਦਾਂ ਮਾਂ ਇਹ ਸਾਰਾ ਕੁੱਝ ਕਹਿੰਦੀ ਸੀ; ਦਹੀ ਭਾਤੁ ਖਾਹਿ ਜੀਉ = ਕਿ ਮੈਂ ਆਪਣੇ ਪੁੱਤ ਨੂੰ ਦਹੀਂ ਅਤੇ ਰਿੱਝੇ ਹੋਏ ਚਾਵਲ ਖਵਾ ਕੇ ਪਾਲਿਆ ਹੈ; ਜੀਉ = ਪਿਆਰੇ।
ਅਰਥ: ਜਸੋਦਾ ਮਾਂ (ਕ੍ਰਿਸ਼ਨ ਜੀ ਦੀ ਮਾਤਾ) ਇਹ ਕਹਿੰਦੀ ਸੀ ਕਿ ਮੇਰੇ ਪੁੱਤ ਦੇ ਕਮਲਾਂ ਵਰਗੇ ਨੈਣ ਮਧੁਰ ਬੈਨ ਅਤੇ ਕਰੋੜਾਂ
ਇਸ ਦੇ ਅੱਗੇ ਝੁਕਦੇ ਹਨ। ਇਨ੍ਹਾਂ ਗੱਲਾਂ ਨਾਲ ਇਸ ਕਰਕੇ ਇਹ ਸ਼ੋਭਦਾ ਹੈ ਕਿਉਂਕਿ ਮੈਂ ਇਸ
ਨੂੰ ਦਹੀਂ ਅਤੇ ਚਾਵਲ ਖਵਾ ਕੇ ਪਾਲਿਆ ਹੈ ਨਾਲ ਪਾਲਿਆ ਹੋਇਆ ਹੈ (ਭਾਵ ਬੀਬੀ ਜਸੋਦਾ ਇਹ ਦਾਅਵਾ ਕਰਦੀ ਸੀ ਕਿ ਮੇਰੇ
ਪੁੱਤਰ ਕ੍ਰਿਸ਼ਨ ਜੀ ਦੀ ਹੋਂਦ ਮੇਰੇ ਕਰਕੇ ਹੈ)।
ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
(Krishna used to claim to be God and) when Krishna would play (khel paahe), his mother would hear the tinkling (jhanatkaar) sound (shabad) of the bells tied on his waist (kinkanee) and seeing him (dekh) she would say that my son has highly (at) beautiful (anoop) form (roop) she would become intoxicated (mahaa magan) in love (moh) of her son.
ਪਦ ਅਰਥ: ਦੇਖਿ ਰੂਪੁ = ਉਸ ਦਾ ਰੂਪ ਦੇਖ ਕੇ; ਅਤਿ ਅਨੂਪੁ = ਅਤਿ ਸੋਹਣਾ; ਮੋਹ ਮਹਾ ਮਗ ਭਈ = ਮੋਹ
ਵਿੱਚ ਬਹੁਤ ਮਗਨ ਹੋ ਗਈ; ਝਨਤਕਾਰ = ਛਣਕਾਹਟ; ਕਿੰਕਨੀ = ਤੜਾਗੀ, ਇੱਕ ਕਾਲੇ
ਰੰਗ ਦੀ ਡੋਰੀ ਜਿਸ ਵਿੱਚ ਛੋਟੇ-ਛੋਟੇ ਘੁੰਗਰੂ ਪਾ ਕੇ ਬੱਚੇ ਦੇ ਸਰੀਰ ਨਾਲ ਬੰਨ੍ਹੀ
ਜਾਂਦੀ ਹੈ, ਜਦੋਂ ਬੱਚਾ ਭੁੜਕਦਾ ਹੈ ਤਾਂ ਛਣ-ਛਣ ਦੀ ਆਵਾਜ਼ ਆਉਂਦੀ ਹੈ।
ਅਰਥ: (ਬੀਬੀ ਜਸੋਦਾ ਦਾ ਪੁੱਤਰ ਆਪਣੇ ਰੱਬ ਹੋਣ ਦਾ ਦਾਅਵਾ ਕਰਦਾ ਸੀ ਅਤੇ) ਜਦੋਂ ਕ੍ਰਿਸ਼ਨ ਜੀ ਖੇਡ ਮਚਾਉਂਦਾ ਸੀ, ਉਸ ਦੀ ਤੜਾਗੀ ਦੀ ਛਣਕਾਰ ਦੀ ਅਵਾਜ਼ ਸੁਣਕੇ ਉਸ ਦੀ ਮਾਂ
ਜਸੋਦਾ ਪੁੱਤਰ ਦੇ ਮੋਹ ਵਿੱਚ ਮਗਨ ਹੋਈ ਉਸ ਨੂੰ ਦੇਖ ਕੇ ਕਹਿੰਦੀ ਸੀ ਕਿ ਮੇਰੇ
ਪੁੱਤਰ ਦਾ ਬੇਮਿਸਾਲ ਅਤਿ ਸੋਹਣਾ ਰੂਪ ਹੈ।
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੵੁ ਗੵਾਨੁ ਧੵਾਨੁ ਧਰਤ ਹੀਐ ਚਾਹਿ ਜੀਉ ॥
(Bhatt Gayandh Ji says:) who can say (kahahu) Krishna was God, when he could (sakai) not wipe away (meyt) the pen (kalam) of time (kaal) from himself using the hand (haath) of power (hukam) he claimed. For this reason, one should (chaahe) enshrine (dharat) in the heart (heeyai) the knowledge of the one true Destroyer (ees) and Creator (bamm), i.e. Vaheguru (who is beyond birth and death).
ਪਦ ਅਰਥ: ਕਾਲ ਕਲਮ = ਮੌਤ ਦੀ ਕਲਮ; ਹੁਕਮੁ ਹਾਥਿ = ਕੀ ਮੌਤ ਦੀ ਕਲਮ ਉਸ ਦੇ ਹੱਥ
ਵਿੱਚ ਸੀ? ਕਹਹੁ = ਕਹਿਣਾ; ਕਹਹੁ ਕਉਨੁ = ਕੌਣ ਕਹਿ ਸਕਦਾ ਹੈ? ਮੇਟਿ ਸਕੈ = ਮੇਟ ਸਕਿਆ,
ਨਾਂਹ ਵਾਚਕ, ਨਹੀਂ ਮੇਟ ਸਕਿਆ; ਈਸੁ = ਈਸਵਰ; ਬੰਮ੍ਯ੍ਯੁ = ਬ੍ਰਹਮ; ਗ੍ਯ੍ਯਾਨੁ = ਗਿਆਨ
ਨਾਲ; ਧ੍ਯ੍ਯਾਨੁ ਧਰਤ = ਧਿਆਨ ਧਰਨਾ; ਹੀਐ ਚਾਹਿ ਜੀਉ = ਹਿਰਦੇ ਅੰਦਰ ਧਰਨਾ ਚਾਹੀਦਾ
ਹੈ।
ਅਰਥ: (ਕ੍ਰਿਸ਼ਨ ਜੀ ਆਪਣੇ ਆਪ ਨੂੰ ਰੱਬ ਹੋਣ ਦਾ ਦਾਅਵਾ
ਕਰਦਾ ਸੀ ਕਿ ਕਾਲ-ਮੌਤ ਦੇ ਹੁਕਮ ਦੀ ਕਲਮ ਵੀ ਮੇਰੇ ਹੱਥ ਵਿੱਚ ਹੈ। ਤਾਂ ਭੱਟ ਸਾਹਿਬਾਨ ਜਵਾਬ ਮੰਗਦੇ ਕਿ ਉਸ ਨੂੰ ਰੱਬ ਮੰਨਣ ਵਾਲਿਓ!) ਕੋਈ ਜਣਾ ਇਹ ਗੱਲ ਦਾਅਵੇ
ਨਾਲ ਕਹਿ ਸਕਦਾ ਹੈ ਕਿ ਜੇਕਰ ਉਹ ਰੱਬ ਸੀ ਤਾਂ ਆਪਣੇ ਤੋਂ ਕਾਲ ਦੀ ਕਲਮ, ਆਪਣੇ ਖ਼ੁਦ ਤੋਂ ਕਿਉਂ
ਨਹੀਂ ਮੇਟ ਸਕਿਆ, ਨਹੀਂ ਨਾ ਮੇਟ ਸਕਿਆ, ਚਲਾ ਗਿਆ ਸੰਸਾਰ ਤੋਂ? ਇਸ ਕਰਕੇ, ਈਸ਼ਵਰ, ਬ੍ਰਹਮ ਦਾ
ਧਿਆਨ ਗਿਆਨ ਨਾਲ ਹਿਰਦੇ ਅੰਦਰ ਧਰਨਾ ਚਾਹੀਦਾ ਹੈ ਜਿਹੜਾ ਜੰਮਦਾ ਨਹੀਂ ਅਤੇ ਮਰਦਾ ਨਹੀਂ।
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥
O eternally (sat) true (saach) One! The abode (nivaas) of (true) wealth (sree)! You alone (toohee) eternally (sadaa) existed (purakh) from the very beginning (aad); for this reason, glory (vaahe) is to You O Vaheguru, O Vaheguru, O Vaheguru! ||1||6||
ਪਦ ਅਰਥ: ਸਤਿ ਸਾਚੁ = ਉਸ ਸਦੀਵੀ ਸਥਿਰ ਰਹਿਣ ਵਾਲੇ ਨੂੰ ਹੀ ਸੱਚਾ ਆਖਣਾ ਚਾਹੀਦਾ ਹੈ। ਸ੍ਰੀ
ਨਿਵਾਸੁ = ਜਿਸ ਦਾ ਸ੍ਰਿਸ਼ਟੀ ਦੇ ਵਿੱਚ ਹੀ ਨਿਵਾਸ ਹੈ। ਆਦਿ ਪੁਰਖੁ ਸਦਾ ਤੁਹੀ = ਉਹੀ
ਸਦੀਵੀ ਰਹਿਣ ਵਾਲਾ ਪੁਰਖ ਹੈ।
ਅਰਥ: ਉਹ ਹੀ ਸਦੀਵੀ ਸੱਚਾ ਅਤੇ ਸ੍ਰੇਸ਼ਟ ਹੈ, ਉਹ ਆਦਿ ਤੋਂ ਲੈ ਕੇ ਸੱਚਾ ਸਦੀਵੀ ਸਥਿਰ
ਰਹਿਣ ਵਾਲਾ ਇਕੁ ਹੀ ਪੁਰਖ-ਸੰਪੂਰਣ ਹੈ (ਜੋ ਜਨਮ ਮਰਣ ਤੋਂ ਰਹਿਤ ਹੈ) ਜਿਸ ਦਾ ਨਿਵਾਸ ਉਸ ਦੀ ਆਪਣੀ
ਹੀ ਰਚੀ ਸ੍ਰਿਸ਼ਟੀ ਵਿੱਚ ਹੈ। ਇਸ ਕਰਕੇ ਹੇ ਭਾਈ! ਉਸ ਸਦੀਵੀ ਸਥਿਰ ਰਹਿਣ ਵਾਲੇ, ਅਸਚਰਜ ਦੇ, ਅਸਚਰਜ
ਗਿਆਨ ਨੂੰ ਹੀ ਦ੍ਰਿੜ੍ਹਤਾ ਨਾਲ ਅਪਣਾਉਣਾ ਚਾਹੀਦਾ ਹੈ ਅਤੇ ਉਸ ਨੂੰ ਹੀ ਵਡਿਆਉਣਾ ਚਾਹੀਦਾ ਹੈ
(ਕਿਸੇ ਜੰਮ ਕੇ ਮਰ ਜਾਣ ਵਾਲੇ ਨੂੰ ਨਹੀਂ)।
No comments:
Post a Comment