ਸ੍ਰੀ ਬਾਰਹ ਮਾਹਾ:- ਛਪਾਈ ਵਾਲੇ ਸਰੂਪਾਂ ਅਤੇ ਹੱਥ ਲਿੱਖਤ ਬੀੜਾਂ ਵਿੱਚ ਸ੍ਰੀ ਬਾਰਹ ਮਾਹਾ ਦੀ ਬਾਣੀ ਦੇ ਲਿਖੇ ਹੋਏ ਮੰਗਲ ਦਾ ਮਤ-ਭੇਦ ਹੈ। ਸ਼੍ਰੋਮਣੀ ਕਮੇਟੀ ਦੇ ਛਪਾਏ ਪਾਵਨ ਸਰੂਪਾਂ ਵਿੱਚ ‘ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪' ਦਾ ਸਿਰਲੇਖ ਪਹਿਲਾਂ ਹੈ ਅਤੇ ਫਿਰ ‘ੴ ਸਤਿਗੁਰਪ੍ਰਸਾਦਿ’ ਦਾ ਮੰਗਲ ਮਿਲਦਾ ਹੈ। ਪਰ ਹੱਥ ਲਿਖਤ ਬੀੜਾਂ, ਖਾਸ ਕਰਕੇ ਮੁੱਢਲੀਆਂ ਬੀੜਾਂ ਵਿੱਚ ਪਹਿਲਾਂ ‘ੴ ਸਤਿਗੁਰਪ੍ਰਸਾਦਿ’ ਦਾ ਮੰਗਲ ਲਿਖਿਆ ਹੈ ਅਤੇ ‘ਮਾਂਝ’ ਦੀ ਥਾਂ ਤੇ ਰਾਗ ਦਾ ਨਾਮ ‘ਮਾਝ’ ਲਿਖਿਆ ਹੈ। ਬਹੁਤਾਂਤ ਹੱਥ ਲਿਖਤ ਮੁੱਢਲੀਆਂ ਬੀੜਾਂ ਵਿੱਚ ਸਾਰੇ ਸਿਰਲੇਖ ਖਾਸ ਤਰਤੀਬ ਵਿੱਚ ਲਿਖੇ ਹੋਏ ਹਨ। ਤਰਤੀਬ ਅਨੁਸਾਰ ਸ੍ਰੀ ਬਾਰਹ ਮਾਹਾ ਦੀ ਬਾਣੀ ਦਾ ਸਿਰਲੇਖ ਇਸ ਤਰ੍ਹਾਂ ਮਿਲਦਾ ਹੈ: ੧- ਰਾਗ ਦਾ ਨਾਮ ('ਰਾਗੁ ਮਾਝ'), ੨- ਮਹਲਾ ਨੁੰ ('ਮਹਲਾ ੫'), ੩- ਬਾਣੀ ਦਾ ਨਾਮ ('ਬਾਰਹ ਮਾਹਾ') ਅਤੇ ਫਿਰ ਘਰ ਦਾ ਜ਼ਿਕਰ ('ਘਰੁ ੪')।
ਸੰਨ 1640 ਈ. ਦੀ ਭਾਈ ਬਿਧੀ ਚੰਦ ਜੀ ਵਾਲੀ ਹੱਥ ਲਿੱਖਤ ਬੀੜ।
ਸੰਨ 1695 ਈ. ਦੀ ਰਾਮਰਾਇ ਵਾਲੀ ਪਾਵਨ ਬੀੜ ਜੋ ਕਿ ਬਾਬਾ ਰਾਮ ਰਾਇ ਜੀ ਨੂੰ ਦਿੱਲੀ ਜਾਣ ਵੇਲੇ ਸਤਵੇਂ ਪਾਤਿਸ਼ਾਹ ਜੀ ਵਲੋਂ ਦਿੱਤੀ ਗਈ ਇਹ ਉਸ ਆਦਿ ਬੀੜ ਦਾ ਉਤਾਰਾ ਹੈ। (ਹਵਾਲਾ: Punjab Digital Library)
ਸੰਨ 1714 ਈ. ਦੀ ਹੱਥ ਲਿਖਤ ਪਾਵਨ ਬੀੜ।
(ਹਵਾਲਾ: Punjab Digital Library)
(ਹਵਾਲਾ: Punjab Digital Library)
ਸੰਨ 1733 ਈ. ਦੀ ਮਾਈ ਦੇਸਾ ਜੀ ਵਾਲੀ ਪਾਵਨ ਬੀੜ।
(ਹਵਾਲਾ: Punjab Digital Library)
(ਹਵਾਲਾ: Punjab Digital Library)
ਸੰਨ 1746 ਈ. ਦੀ ਹੱਥ ਲਿਖਤ ਪਾਵਨ ਬੀੜ।
(ਹਵਾਲਾ: ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ)
(ਹਵਾਲਾ: ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ)
ਸ਼੍ਰੋਮਣੀ
ਕਮੇਟੀ ਵਲੋਂ ਪ੍ਰਕਾਸ਼ਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ-ਸੈਂਚੀਆਂ ਅਤੇ
ਪੁਰਾਤਨ ਹੱਥ ਲਿਖਤ ਪਾਵਨ ਬੀੜਾਂ ਦੇ ਪਰਸਪਰ ਪਾਠ-ਭੇਦਾਂ ਦੀ ਸੂਚੀ’ (ਪੰਨਾ ੪੨)। ਨੋਟ:-
ਪਹਿਲਾ ਕਾਲਮ (column) ਦਾ ਸਿਰਲੇਖ ‘ਪੰਨਾ’ ਹੈ; ਦੂਜਾ ਕਾਲਮ ਦਾ ਸਿਰਲੇਖ ‘ਸਤ੍ਰ’ ਹੈ;
ਤੀਜਾ ਕਾਲਮ ਦਾ ਸਿਰਲੇਖ ‘ਪਦਾ ਤੇ ਸ਼ਬਦ ਅੰਕ’ ਹੈ; ਚੌਥਾ ਕਾਲਮ ਦਾ ਸਿਰਲੇਖ ‘ਸ਼ੁਧ ਪਾਠ’
ਹੈ; ਪੰਜਵੇਂ ਕਾਲਮ ਦਾ ਸਿਰਲੇਖ ‘ਬੀੜ ਸੂਚੀ ਨੰਬਰ’ ਹੈ; ਛੇਵੇਂ ਕਾਲਮ ਦਾ ਸਿਰਲੇਖ ‘ਪਤਿ’
ਹੈ; ਅਤੇ ਸਤਵੇਂ ਕਾਲਮ ਦਾ ਸਿਰਲੇਖ ‘ਸਤ੍ਰ’ ਹੈ।
No comments:
Post a Comment