Bhagat Puran Singh Ji, Pingalware |
ਮਤਿ ਹੋਦੀ ਹੋਇ ਇਆਣਾ ॥ If you are wise, (appear to) be simple; ਮਤਿ = ਅਕਲ। ਹੋਇ = ਬਣੇ।
(ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ (ਭਾਵ, ਅਕਲ ਦੇ ਤ੍ਰਾਣ ਦੂਜਿਆਂ ਤੇ ਕੋਈ ਦਬਾਉ ਨ ਪਾਏ),
ਤਾਣ ਹੋਦੇ ਹੋਇ ਨਿਤਾਣਾ ॥ being powerful, (appear to) be weak (i.e. don't quarrel or subjugate others); ਤਾਣੁ = ਜ਼ੋਰ, ਤਾਕਤ।
ਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ (ਭਾਵ, ਕਿਸੇ ਉਤੇ ਧੱਕਾ ਨਾ ਕਰੇ),
ਅਣਹੋਦੇ ਆਪੁ ਵੰਡਾਏ ॥ and when there is nothing worthy to share, then share with others (your share). ਅਣਹੋਦੇ = ਜਦੋਂ ਕੁਝ ਭੀ ਦੇਣ ਜੋਗਾ ਨਾਹ ਹੋਵੇ।
ਜਦੋਂ ਕੁਝ ਭੀ ਦੇਣ-ਜੋਗਾ ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ,
ਕੋ ਐਸਾ ਭਗਤੁ ਸਦਾਏ ॥੧੨੮॥ How rare is one who is known as such a devotee. ||128||
ਸਦਾਏ = ਅਖਵਾਏ ॥੧੨੮॥
ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ ॥੧੨੮॥
No comments:
Post a Comment