Monday, September 21, 2015

Becoming a Devotee...

Bhagat Puran Singh Ji, Pingalware
Salok Fareed Ji, Ang 1384:
 
ਮਤਿ ਹੋਦੀ ਹੋਇ ਇਆਣਾ ॥  If you are wise, (appear to) be simple;    ਮਤਿ = ਅਕਲ। ਹੋਇ = ਬਣੇ।
(ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ (ਭਾਵ, ਅਕਲ ਦੇ ਤ੍ਰਾਣ ਦੂਜਿਆਂ ਤੇ ਕੋਈ ਦਬਾਉ ਨ ਪਾਏ),

ਤਾਣ ਹੋਦੇ ਹੋਇ ਨਿਤਾਣਾ ॥  being powerful, (appear to) be weak (i.e. don't quarrel or subjugate others);   ਤਾਣੁ = ਜ਼ੋਰ, ਤਾਕਤ।
ਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ (ਭਾਵ, ਕਿਸੇ ਉਤੇ ਧੱਕਾ ਨਾ ਕਰੇ),

ਅਣਹੋਦੇ ਆਪੁ ਵੰਡਾਏ ॥  and when there is nothing worthy to share, then share with others (your share).    ਅਣਹੋਦੇ = ਜਦੋਂ ਕੁਝ ਭੀ ਦੇਣ ਜੋਗਾ ਨਾਹ ਹੋਵੇ।
ਜਦੋਂ ਕੁਝ ਭੀ ਦੇਣ-ਜੋਗਾ ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ,

ਕੋ ਐਸਾ ਭਗਤੁ ਸਦਾਏ ॥੧੨੮॥  How rare is one who is known as such a devotee. ||128||  
ਸਦਾਏ = ਅਖਵਾਏ ॥੧੨੮॥
ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ ॥੧੨੮॥ 

No comments: