Friday, June 18, 2021

ਮੁੰਦਾਵਣੀ । Mundavani...

ਦਾਸ ਦੀ ਨਵੀਂ ਲਿਖੀ ਪੁਸਤਕ 'ਸਿੱਖ ਰਹਿਤ ਮਰਯਾਦਾ ਪ੍ਰਮਾਣਾਂ ਸਹਿਤ' ਵਿੱਚੋਂ:

ਮੁੰਦਾਵਣੀ:- ਦਿਨ ਦੀ ਸਮਾਪਤੀ ਵਿੱਚ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ, ਜਿਸ ਦਾ ਮੂਲ ਪਾਠ ਮੁੰਦਾਵਣੀ ਤੇ ਸਮਾਪਤ ਹੁੰਦਾ ਹੈ।

ਛਪਾਈ ਵਾਲੇ ਸਰੂਪਾਂ ਅਤੇ ਹੱਥ ਲਿਖਤ ਬੀੜਾਂ ਵਿੱਚ ‘ਮੁੰਦਾਵਣੀ’ ਨਾਮ ਦੀ ਬਾਣੀ ਦੀ ਅਰੰਭਤਾ ਦੇ ਮਤ-ਭੇਦ ਹਨ। ਸ਼੍ਰੋਮਣੀ ਕਮੇਟੀ ਦੇ ਛਪਾਏ ਪਾਵਨ ਸਰੂਪਾਂ, ਸੈਂਚੀਆਂ ਅਤੇ ਗੁੱਟਕਿਆਂ ਵਿੱਚ ਬਿਨਾ ਮੰਗਲ ਤੋਂ ‘ਮੁੰਦਾਵਣੀ ਮਹਲਾ ਪ’ ਲਿਖਿਆ ਹੈ। ਪਰ ਹੱਥ ਲਿਖਤ ਬੀੜਾਂ, ਖਾਸ ਕਰਕੇ ਮੁੱਢਲੀਆਂ ਬੀੜਾਂ ਵਿੱਚ ਕਿਸੇ ਵੀ ਨਵੀਂ ਬਾਣੀ, ਨਵੇਂ ਰਾਗ ਜਾਂ ਨਵੇਂ ‘ਘਰੁ’ ਦੇ ਅਰੰਭ ਤੋਂ ਪਹਿਲਾਂ ਛੋਟਾ ਮੰਗਲਾ (ਭਾਵ ‘ੴ ਸਤਿਗੁਰਪ੍ਰਸਾਦਿ’) ਲਿਖਿਆ ਮਿਲਦਾ ਹੈ। ਕਿਉਂਕਿ ‘ਮੁੰਦਾਵਣੀ’ ਇੱਕ ਬਾਣੀ ਹੈ, ਇਸ ਕਰਕੇ ਮੁੱਢਲੇ ਬੀੜਾਂ ਵਿੱਚ ‘ੴ ਸਤਿਗੁਰਪ੍ਰਸਾਦਿ॥ ਮੁੰਦਾਵਣੀ ਮਹਲਾ ੫॥’ ਲਿਖਿਆ ਮਿਲਦਾ ਹੈ। 

ਪ੍ਰਾਚੀਨ ਹੱਥ ਲਿੱਖਤ ਆਦਿ ਬੀੜ। (ਹਵਾਲਾ: ਤਖਤ ਸ੍ਰੀ ਪਟਨਾ ਸਾਹਿਬ, ਬਿਹਾਰ)
 
ਸੰਨ 1695 ਈ. ਦੀ ਰਾਮਰਾਇ ਵਾਲੀ ਪਾਵਨ ਬੀੜ ਜੋ ਕਿ ਬਾਬਾ ਰਾਮ ਰਾਇ ਜੀ ਨੂੰ ਦਿੱਲੀ ਜਾਣ ਵੇਲੇ ਸਤਵੇਂ ਪਾਤਿਸ਼ਾਹ ਜੀ ਵਲੋਂ ਦਿੱਤੀ ਗਈ ਇਹ ਉਸ ਆਦਿ ਬੀੜ ਦਾ ਉਤਾਰਾ ਹੈ। (ਹਵਾਲਾ: Punjab Digital Library)

ਸ੍ਰੀ ਪਟਨਾ ਸਾਹਿਬ ਦੇ ਤੋਸ਼ੇਖਾਨੇ ਵਾਲੀ ਪ੍ਰਾਚੀਨ ਹੱਥ ਲਿੱਖਤ ਆਦਿ ਬੀੜ (ਹਵਾਲਾ: ਤਖਤ ਸ੍ਰੀ ਪਟਨਾ ਸਾਹਿਬ)


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਚੀਨ ਹੱਥ ਲਿੱਖਤ ਸਰੂਪ। (ਹਵਾਲਾ: ਤਖਤ ਸ੍ਰੀ ਪਟਨਾ ਸਾਹਿਬ)


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਚੀਨ ਹੱਥ ਲਿੱਖਤ ਸਰੂਪ। (ਹਵਾਲਾ: ਤਖਤ ਸ੍ਰੀ ਪਟਨਾ ਸਾਹਿਬ)


ਸਿੱਖ ਰੈਫਰੇਂਸ ਲਾਇਬ੍ਰੀ ਮੁਤਾਬਕ ਇਹ ਸਰੂਪ ਕਰਤਾਰਪੁਰ ਸਾਹਿਬ ਬੀੜ ਦਾ ਹੂ-ਬਹੂ ਉਤਾਰਾ ਹੈ, ਜੋ ਕਿ ਸੰਨ ੧੭੪੨ ਈ. ਵਿੱਚ ਲਿਖੀਆ ਗਇਆ ਸੀ।  (ਹਵਾਲਾ: ਸਿੱਖ ਰੈਫਰੇਂਸ ਲਾੲਬ੍ਰੀ, ਅੰਮ੍ਰਿਤਸਰ)


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਾਚੀਨ ਹੱਥ ਲਿੱਖਤ ਸਰੂਪ।


ਇਸ ਪ੍ਰਾਚੀਨ ਬੀੜ ਵਿੱਚ ਸਿਰਲੇਖ ਤੋਂ ਪਹਿਲਾਂ ਮੰਗਲ ਲਿਖਿਆ ਹੋਇਆ ਸੀ ਪਰ ਬਾਅਦ ਵਿੱਚ ਕਿਸੇ ਨੇ ਮੰਗਲ ਅਤੇ ਸਿਰਲੇਖ ਤੇ ਹੜਤਾਲ ਫੇਰੀ ਹੈ ਅਤੇ ਮੁੜ ਸਿਰਲੇਖ ਪਹਿਲਾਂ ਲਿੱਖ ਦਿੱਤਾ ਗਿਆ ਹੈ। (ਹਵਾਲਾ: ਸਿੱਖ ਰੈਫਰੇਂਸ ਲਾਇਬ੍ਰੀ, ਅੰਮ੍ਰਿਤਸਰ)


ਸੰਨ ੧੭੩੨ ਈ. ਦੀ ਹੱਥ ਲਖਿਤ ਪਾਵਨ ਬੀੜ। (ਹਵਾਲਾ: ਮੁੰਗੇਰ, ਬਿਹਾਰ)


ਸੰਨ ੧੭੪੬ ਈ. ਦੀ ਹੱਥ ਲਿਖਤ ਪਾਵਨ ਬੀੜ। (ਹਵਾਲਾ: ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ)


ਪ੍ਰਾਚੀਨ ਹੱਥ ਲਿੱਖਤ ਪਾਵਨ ਬੀੜ। (ਹਵਾਲਾ: ਬਰਮਿੰਘਮ, ਯੂ.ਕੇ.)


ਲੰਡਨ ਵਿਖੇ ਸੰਨ ੧੭੭੭ ਈ. ਦੀ ਹੱਥ ਲਿਖਤ ਪੋਥੀ ਸਾਹਿਬ (ਹਵਾਲਾ: ਡਾਕਟਰ ਅਨੁਰਾਗ ਸਿੰਘ ਜੀ, ਲੁਧਿਆਣਾ)


ਬਾਬਾ ਆਲਾ ਸਿੰਘ ਵਾਲੀ 'ਖਾਸ ਬੀੜ' (ਹਵਾਲਾ: ਬਾਬਾ ਆਲਾ ਸਿੰਘ ਬੁਰਜ, ਪਟਿਆਲਾ)


ਸੰਨ ੧੮੨੩ ਈ. ਦੀ ਹੱਥ ਲਿਖਤ ਪਾਵਨ ਬੀੜ। (ਹਵਾਲਾ: ਪਿੰਡ ਲਾਂਗ, ਗੁਰਦੁਆਰਾ ਖਿਰਣੀ ਸਾਹਿਬ)

੩੦੦ ਸਾਲ ਪੁਰਾਤਨ ਹੱਥ ਲਿਖਤ ਪਾਵਨ ਬੀੜ ਜੋ ਕਿ ਗੁਜਰਾਤ ਦੇ ਵਨੋਦ ਸ਼ਹਿਰ ਦੇ ਇੱਕ ਹਿੰਦੂ ਪਰਿਵਾਰ ਸੇਵਾ ਨਿਭਾ ਰਹੇ ਹਨ। (ਹਵਾਲਾ: ਸ. ਭਗਵਾਨ ਸਿੰਘ 'ਖੋਜੀ')
ਨੋਟ: ਪਾਵਨ ਬੀੜ ਦੇ ਦਰਸ਼ਨ ਕਰਨ ਦੀ ਵੀਡਿਓ - https://www.facebook.com/RehmatTVChannel/videos/740846950627047/





No comments:

Post a Comment