Monday, April 26, 2021

ਸ੍ਰੀ ਜਾਪੁ ਸਾਹਿਬ । Sri Jaap Sahib

ਦਾਸ ਦੀ ਨਵੀਂ ਲਿਖੀ ਪੁਸਤਕ 'ਸਿੱਖ ਰਹਿਤ ਮਰਯਾਦਾ ਪ੍ਰਮਾਣਾਂ ਸਹਿਤ' ਵਿੱਚੋਂ:
 
ਜਾਪੁ ਸਾਹਿਬ:- ਸਤਿਕਾਰ ਵਜੋਂ ‘ਜਾਪੁ’ ਦੀ ਬਾਣੀ ਨੂੰ ‘ਜਾਪੁ ਸਾਹਿਬ’ ਜਾਂ ‘ਸ੍ਰੀ ਜਾਪੁ ਸਾਹਿਬ’ ਵੀ ਕਿਹਾ ਜਾਂਦਾ ਹੈ। ਇਹ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਬਾਣੀ ਹੈ ਜੋ ਕਿ ਦਸਮ ਗ੍ਰੰਥ ਦੇ ਅਰੰਭ ਵਿੱਚ ਦਰਜ਼ ਹੈ। ਭਾਈ ਚੌਪਾ ਸਿੰਘ ਜੀ ਦੇ ਰਹਤਨਾਮੇ ਵਿੱਚ ਜਾਪੁ ਸਾਹਿਬ, ਅਕਾਲ ਉਸਤਤਿ ਅਤੇ ਸਵੱਯੈ ਦੀਆਂ ਬਾਣੀਆਂ ਦੇ ਉਚਾਰਨ ਦਾ ਸੰਮਤ 1734 ਬਿ. (1677 ਈ.) ਦਸਿਆ ਹੈ ਜੋ ਕਿ ਦਸਮ ਗ੍ਰੰਥ ਦੀ ਸੰਪਾਦਨਾ ਤੋਂ ਪਹਿਲਾਂ ਹੈ:

'ਸੰਮਤ ੧੭੩੪, ‘ਜਾਪੁ’ ਆਪਨੀ ਰਸਨੀਂ ਉਚਾਰ ਕੀਤਾ।
‘ਸ੍ਰੀ ਅਕਾਲ ਉਸਤਤਿ’ ਉਚਾਰੀ। ‘ਸ੍ਰੀ ਮੁਖ ਵਾਕ ਸੈ੍ਵਯੇ’ ਉਚਾਰੇ।'

(ਰਹਿਤਨਾਮਾ ਭਾਈ ਚੌਪਾ ਸਿੰਘ ਜੀ – ਪੰਨਾ 94)
 
ਨਵੀਨ ਗੁੱਟਕਿਆਂ ਅਤੇ ਪੋਥੀਆਂ ਵਿੱਚ ਸ੍ਰੀ ਜਾਪੁ ਸਾਹਿਬ ਦੇ ਲਿਖੇ ਹੋਏ ਮੰਗਲ ਦਾ ਮਤ-ਭੇਦ ਹੈ। ਸ਼ੋ੍ਮਣੀ ਕਮੇਟੀ ਦੇ ਛਪਾਏ ਗੁੱਟਕਿਆਂ ਵਿੱਚ ‘ੴ ਸਤਿਗੁਰਪ੍ਰਸਾਦਿ ॥ਦਾ ਮੰਗਲ ਹੈ ਅਤੇ ਫਿਰ॥ ਜਾਪੁ ॥ ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥ ਦਾ ਸਿਰਲੇਖ ਲਿਖਿਆ ਹੈ। ਪਰ ਹੋਰ ਗੁੱਟਿਕਆਂ ਵਿੱਚੴ ਸਤਿਗੁਰਪ੍ਰਸਾਦਿ ॥ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ॥ਦਾ ਮੰਗਲ ਲਿਖਿਆ ਹੈ।

ਬਹੁਤਾਂਤ ਪੁਰਾਤਨ ਸ੍ਰੋਤਾਂ ਅਨੁਸਾਰ ਸ੍ਰੀ ਜਾਪੁ ਸਾਹਿਬ ਦਾ ਮੰਗਲ
ੴ ਸਤਿਗੁਰਪ੍ਰਸਾਦਿ ॥ਹੈ:


ਦਸਮ ਗ੍ਰੰਥ ਦੀ ਪ੍ਰਾਚੀਨ ਹੱਥ ਲਿਖਤ ਬੀੜ। (ਹਵਾਲਾ: Punjab Digital Library)


ਸੰਨ 1755 ਈ. ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਅੰਤ ਵਿੱਚ ਜਾਪੁ ਸਾਹਿਬ ਦਰਜ਼। (ਹਵਾਲਾ: Punjab Digital Library)

ਪ੍ਰਾਚੀਨ ਹੱਥ ਲਿਖਤ ਦਸਮ ਗ੍ਰੰਥ ਦੀ ਬੀੜ। (ਹਵਾਲਾ: ਗੁਰਤੇਜ ਸਿੰਘ ਏ.ਐਸ.ਆਈ., Punjab Digital Library)


ਦਸਮ ਪਾਤਿਸ਼ਾਹ ਦੀ ਬਾਣੀ ਦੀ ਪੁਰਾਤਨ ਛੋਟੀ ਹੱਥ ਲਿਖਤ ਪੋਥੀ।

ਸੰਨ 1831 ਈ. ਦੀ ਦਸਮ ਗ੍ਰੰਥ ਬੀੜ। (ਹਵਾਲਾ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, Punjab Digital Library)


ਸ੍ਰੀ ਦਰਬਾਰ ਸਾਹਿਬ ਦੀ ਉੱਪਰਲੀ ਮੰਜਲ ਦੀ ਕੰਧ ਤੇ ਸ੍ਰੀ ਜਾਪੁ ਸਾਹਿਬ ਦੇ ਪਾਠ ਦੀ ਫੋਟੋ। ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੀ ਚਿਤਰਕਾਰੀ ਹੈ ਅਤੇ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਸਨ।

ਸੰਨ 1855 ਈ. ਦੀ ਦਸਮ ਗ੍ਰੰਥ ਬੀੜ। (ਹਵਾਲਾ: ਗੁਰਦੁਆਰਾ ਅੰਗੀਠਾ ਸਾਹਿਬ, ਪਟਿਆਲਾ)

ਲਾਹੌਰ ਵਿੱਚ 1878 ਈ. ਦੀ ਛਪਾਈ ਹੋਈ ‘ਦਸ ਗ੍ਰੰਥੀ’ ਦੀ ਪੋਥੀ ਸਾਹਿਬ।

ਸੰਨ 1892 ਈ. ਦੀ ਅੰਮ੍ਰਿਤਸਰ ਵਾਲੀ ਦਸਮ ਗ੍ਰੰਥ ਬੀੜ। (ਹਵਾਲਾ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, Punjab Digital Library)


ਦਸਮ ਗ੍ਰੰਥ ਦੇ ਨਵੀਨ ਛਪਾਏ ਸਰੂਪਾਂ ਵਿੱਚ ਵੀ ਸ੍ਰੀ ਜਾਪੁ ਸਾਹਿਬ ਦਾ ਮੰਗਲ ‘ੴ ਸਤਿਗੁਰਪ੍ਰਸਾਦਿ ॥’ ਹੈ:


ਇਹ ਦਸਮ ਗ੍ਰੰਥ ਦੀ ਬੀੜ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਲੋਂ 2002 ਈ. ਵਿੱਚ ਪ੍ਰਕਾਸ਼ਕਤ ਕੀਤਾ ਗਿਆ ਸੀ।


ਨੋਟ:- ਉੱਪਰ ਦਿੱਤੇ ਸਾਰੇ ਹਵਾਲਿਆਂ ਵਿੱਚ '...ਸਾਹ ਸਾਹਾਣਿ ਗਣਿਜੈ ॥' ਪਾਠ ਲਿਖਿਆ ਹੈ, ਪਰ ਨਵੀਨ ਛਪਾਏ ਗੁਟਕਿਆਂ ਅਤੇ ਕਈ ਫੋਨ Apps ਵਿੱਚ '...ਸਾਹਿ ਸਾਹਾਣਿ ਗਣਿਜੈ ॥' ਅਤੇ '...ਸਾਹੁ ਸਾਹਾਣਿ ਗਣਿਜੈ ॥' ਪਾਠ ਮਿਲਦੇ ਹਨ।

No comments:

Post a Comment